ਜਲੰਧਰ, 15 ਜੂਨ (ਹਰਵਿੰਦਰ ਸਿੰਘ ਫੁੱਲ)-ਸੁਰੱਖਿਅਤ ਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਤੇ ਰੇਲ ਉਪਭੋਗਤਾਵਾਂ ਨੂੰ ਸੇਵਾ 'ਚ ਸੁਧਾਰ ਕਰਨ ਲਈ, ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਲਗਾਤਾਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ | ਇਸ ਦੇ ਤਹਿਤ ਬੀਤੇ ਦਿਨੀਂ ਡਵੀਜ਼ਨ ਵਲੋਂ ਵਿਸ਼ੇਸ਼ ਟਿਕਟ ਜਾਂਚ ਸ਼ੁਰੂ ਕੀਤੀ ਗਈ ਸੀ | ਜਿਸ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਬੀਤੇ ਕੱਲ੍ਹ ਵੀ ਵਿਸ਼ਾਲ ਟਿਕਟ ਜਾਂਚ ਮੁਹਿੰਮ ਚਲਾਈ ਗਈ¢ ਇਹ ਮੁਹਿੰਮ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਚਲਾਈ ਗਈ¢ ਇਸ ਮੁਹਿੰਮ ਦÏਰਾਨ 1064 ਯਾਤਰੀਆਂ ਤੋਂ 7 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ | ਰੇਲਵੇ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਵੈਧ ਟਿਕਟਾਂ ਨਾਲ ਯਾਤਰਾ ਕਰਨ ਤਾਂ ਜੋ ਯਾਤਰਾ ਸੁਰੱਖਿਅਤ ਰਹੇ ਤੇ ਯਾਤਰਾ ਦÏਰਾਨ ਜੁਰਮਾਨੇ ਤੋਂ ਬਚਿਆ ਜਾ ਸਕੇ¢ ਉਨ੍ਹਾਂ ਕਿਹਾ ਕਿ ਮੰਡਲ 'ਚ ਲਗਾਤਾਰ ਟਿਕਟ ਜਾਂਚ ਮੁਹਿੰਮ ਜਾਰੀ ਰਹੇਗੀ¢