20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਯੋਗ ਉਤਸਵ 2025 ਨੇ ਜਲੰਧਰ ਵਾਸੀਆਂ ਨੂੰ ਦਿੱਤਾ ਫਿਟਨੈੱਸ ਦਾ ਸੰਦੇਸ਼ <br/>

ਅਜੀਤ ਡੈਸਕ 16-06-2025
ਜਲੰਧਰ, 15 ਜੂਨ (ਡਾ.ਜਤਿੰਦਰ ਸਾਬੀ)-ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਯੋਗ ਉਤਸਵ 2025 ਨੇ ਜਲੰਧਰੀਆਂ ਨੂੰ ਫਿੱਟਨੈਸ ਦਾ ਸੰਦੇਸ਼ ਦੇ ਕੇ ਉਨ੍ਹਾਂ ਨੂੰ ਅੱਜ ਦੇ ਯੁੱਗ 'ਚ ਯੋਗਾ ਦੀ ਮਹੱਤਤਾ ਸਬੰਧੀ ਬਹੁਤ ਹੀ ਲਾਭਕਾਰੀ ਜਾਣਕਾਰੀ ਪ੍ਰਦਾਨ ਕੀਤੀ ਕਿ ਯੋਗ ਪੂਰੇ ਜਗਤ ਲਈ ਇਕ ਪ੍ਰੇਰਣਾ ਬਣਿਆ ਹੈ, ਜੋ ਆਉਣ ਵਾਲੇ ਆਯੋਜਨਾਂ ਨੂੰ ਇਕ ਨਵੀ ਦਿਸ਼ਾ ਦੇਵੇਗਾ | ਯੋਗ ਉਤਸਵ 'ਚ ਜਲੰਧਰ ਵਾਸੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਤੇ ਯੋਗਾ ਦੀਆਂ ਬਰੀਕੀਆਂ ਦੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ 'ਤੇ ਪਦਮਸ਼੍ਰੀ ਭਾਰਤ ਭੂਸ਼ਣ ਨੇ ਆਪਣੇ ਯੋਗਾ ਖੇਤਰ ਦੇ ਤਜਰਬਿਆਂ ਨਾਲ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਦਾ ਆਯੋਜਨ ਵਿਵਾਸ਼ਿਅਸ ਯੋਗ ਪ੍ਰੀਵਾਰ ਵਲੋਂ ਕੀਤਾ ਗਿਆ ਤੇ ਇਸ ਵਿਚ 700 ਦੇ ਕਰੀਬ ਪ੍ਰਤੀਯੋਗੀਆਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਹੋਈ ਤੇ ਇਸ ਮੌਕੇ 'ਤੇ ਪਦਮਸ਼੍ਰੀ ਭਾਰਤ ਭੂਸ਼ਣ, ਮੇਅਰ ਜਲੰਧਰ ਵਿਨੀਤ ਧੀਰ, ਨਿਤਿਨ ਕੋਹਲੀ ਹਲਕਾ ਇੰਚਾਰਜ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਵਿਕਾਸ ਮਹਾਜਨ, ਡਾ.ਸੁਰਜੀਤ ਲਾਲ ਸਕੱਤਰ ਰੈੱਡ ਕਰਾਸ ਸੁਸਾਇਟੀ ਤੇ ਹੋਰ ਸ਼ਹਿਰ ਦੇ ਪਤਵੰਤੇ ਹਾਜਰ ਸਨ | ਸਮਾਗਮ ਨੂੰ ਇਕ ਬਹੁਤ ਹੀ ਸੁੰਦਰ ਪੰਡਾਲ ਦਾ ਰੂਪ ਦਿੱਤਾ ਗਿਆ ਸੀ ਤੇ ਦੋ ਵੱਡੀਆ ਸਕਰੀਨਾਂ ਦਰਸ਼ਕਾਂ ਲਈ ਲਗਾਈਆਂ ਹੋਈਆਂ ਸਨ | ਇਸ ਮੌਕੇ 'ਤੇ ਉਚੇਚੇ ਤੌਰ 'ਤੇ ਸਮਾਗਮ 'ਚ ਸ਼ਿਰਕਤ ਕਰਨ ਲਈ ਪੁੱਜੇ ਪਦਮਸ਼੍ਰੀ ਭਾਰਤ ਭੂਸ਼ਣ ਨੇ ਆਪਣੇ ਜੀਵਨ ਦੇ ਸਫਲ ਤਜਰਬਿਆਂ ਤੋਂ ਇਸ ਸਮਾਗਮ 'ਚ ਹਿੱਸਾ ਲੈਣ ਵਾਲਿਆਂ ਨਾਲ ਵਿਚਾਰ ਸਾਂਝੇ ਕੀਤੇ | ਸਮਾਗਮ ਦੀ ਵਿਸ਼ੇਸ਼ ਝਲਕ ਬਣੀ ਫੈਂਟਨਗੰਜ ਸਕੂਲ ਦੀ ਟੀਮ ਨੇ ਸਟਿੱਕ ਯੋਗਾ ਦੀ ਪ੍ਰਦਰਸ਼ਨੀ ਕੀਤੀ | ਸਮਾਗਮ 'ਚ ਹਿੱਸਾ ਲੈਣ ਵਾਲਿਆਂ ਨੂੰ ਪ੍ਰਬੰਧਕਾਂ ਵਲੋਂ ਟੀ.ਸ਼ਰਟ, ਟੋਪੀ, ਬੈਗ ਤੇ ਹੋਰ ਸਮੱਗਰੀ ਵੀ ਦਿੱਤੀ ਗਈ | ਅੰਤ ਵਿਚ ਪ੍ਰਬੰਧਕਾਂ ਨੇ ਆਏ ਹੋਏ ਸਾਰੇ ਸ਼ਹਿਰਵਾਸੀਆਂ, ਸੰਸਥਾਵਾਂ, ਖੇਡ ਕਲੱਬਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਇਸ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ | ਇਸ ਮੌਕੇ 'ਤੇ ਸੁਨੀਲ ਨਈਅਰ, ਰਾਕੇਸ਼ ਜੁਲਕਾ, ਅੰਕੁਸ਼ ਕਪੂਰ, ਅਮਿਤ, ਕਪਿਲ, ਅਮਰਦੀਪ ਆਹਲੂਵਾਲੀਆ, ਨੀਤੂ ਚੋਪੜਾ, ਡਾ ਪੂਜਾ, ਸ਼ੈਲੀ, ਡਾ. ਅਮਨ, ਅਕਾਸ਼ ਚੱਢਾ, ਅੰਬਿਕਾ ਸੋਨੀਆ, ਗੌਰਵ, ਸੇਠੀ, ਵਿਨੇ, ਸੋਨਿਕਾ ਤੇ ਵਿਵਾਸ਼ਿਅਸ ਦੀ ਟੀਮ ਮੈਂਬਰ ਮਾਸਟਰ ਅਰੁਣ, ਰੱਜਤ, ਨੇਹਾ, ਉਪਾਸਨਾ, ਨੰਦਨ ਤੇ ਮਾਸਟਰ ਕੀਰਤੀ ਵਿਸ਼ੇਸ਼ ਤੌਰ 'ਤੇ ਹਾਜਰ ਸਨ |



ਪਿਛਲੀ ਖ਼ਬਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਚੌਕਸ ਅਗਲੀ ਖ਼ਬਰ ਬਿਨਾਂ ਨੰਬਰੀ ਛੋਟਾ ਹਾਥੀ ਤੇ ਹੈਰੋਇਨ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।