ਜਲੰਧਰ, 15 ਜੂਨ (ਸ਼ਿਵ)-ਕਰਿਆਨਾ ਡੀਲਰ ਐਸੋਸੀਏਸ਼ਨ ਗੁੜ ਮੰਡੀ ਦੇ ਪ੍ਰਧਾਨ ਨਰੇਸ਼ ਕੁਮਾਰ ਗੁਪਤਾ, ਹੋਲਸੇਲ ਬਿਸਕੁਟ ਕਨਫੈਕਸ਼ਨਰੀ ਐਸੋ. ਦੇ ਪ੍ਰਧਾਨ ਸੰਜੀਵ ਜਿੰਦਲ, ਹੋਲਸੇਲ ਸ਼ੂਗਰ ਐਸੋ. ਦੇ ਪ੍ਰਧਾਨ ਪ੍ਰੀਤਮ ਸਿੰਘ ਅਰੋੜਾ, ਖੋਖਾ ਯੂਨੀਅਨ ਦੇ ਪ੍ਰਧਾਨ ਹਰੀਸ਼ ਕੁਮਾਰ, ਚਰਨਜੀਤ ਪੂਰਾ ਤੇ ਇਮਾਮ ਨਾਸਿਰ ਹੋਲਸੇਲ ਐਸੋ ਦੇ ਪ੍ਰਧਾਨ ਨੀਰਜ ਮਾਗੋ, ਪਲਾਸਟਿਕ ਲਿਫ਼ਾਫ਼ੇ ਪੈਕਿੰਗ ਮਟੀਰੀਅਲ ਐਸੋ. ਨੇ ਦੱਸਿਆ ਕਿ ਗਰਮੀਆਂ ਦੀ ਛੁੱਟੀਆਂ ਕਰਕੇ ਗੁੜ-ਮੰਡੀ, ਬਾਜ਼ਾਰ ਬਾਂਸਾਂ ਵਾਲਾ, ਬਸਤੀ ਅੱਡਾ, ਬਾਜ਼ਾਰ ਨੌਹਰੀਆ, ਇਮਾਮ ਨਾਸਿਰ, ਬਾਜ਼ਾਰ ਚੜ੍ਹਤ ਸਿੰਘ, ਕੋਤਵਾਲੀ ਬਾਜ਼ਾਰ, ਚਰਨਜੀਤ ਪੂਰਾ, ਤੇਲ ਵਾਲੀ ਗਲੀ, ਵਾਲਮੀਕਿ ਗੇਟ ਦੀ ਕਰਿਆਨਾ, ਗੁੜ, ਖੰਡ, ਤੇਲ, ਪਲਾਸਟਿਕ ਲਿਫ਼ਾਫ਼ੇ, ਪੈਕਿੰਗ ਮਟੀਰੀਅਲ ਤੇ ਹੋਲਸੇਲ ਬਿਸਕੁਟ ਅਤੇ ਕਨਫੈਕਸ਼ਨਰੀ ਐਸੋਸੀਏਸ਼ਨ ਤੇ ਜਨਰਲ ਗੁਡਜ਼ ਦੀ ਹੋਲਸੇਲ ਅਤੇ ਰਿਟੇਲ ਦੀਆਂ ਸਾਰੀਆਂ ਦੁਕਾਨਾਂ 26 ਜੂਨ ਤੋਂ ਲੈ ਕੇ 29 ਜੂਨ ਤੱਕ ਬੰਦ ਰਹਿਣਗੀਆਂ |