20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂਰਮਹਿਲ 'ਚ ਨਵੇਂ ਫੀਡਰ ਦਾ ਉਦਘਾਟਨ <br/>

ਅਜੀਤ ਡੈਸਕ 16-06-2025
ਜੰਡਿਆਲਾ ਮੰਜਕੀ, 15 ਜੂਨ (ਸੁਰਜੀਤ ਸਿੰਘ ਜੰਡਿਆਲਾ)- ਪਾਵਰਕਾਮ ਨੂਰਮਹਿਲ ਦੇ ਭੰਡਾਲ ਬੂਟਾ ਦੇ ਨਵੇਂ ਫੀਡਰ ਦਾ ਉਦਘਾਟਨ ਕਪੂਰਥਲਾ ਦੇ ਐਸ.ਈ.ਰਾਕੇਸ਼ ਕੁਮਾਰ ਕਲੇਰ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਬੀਰ ਸਿੰਘ ਉੱਪਲ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਐਸਡੀ.ਓ ਬਲਵਿੰਦਰ ਸਿੰਘ, ਜੂਨੀਅਰ ਇੰਜੀਨੀਅਰ ਗਗਨਦੀਪ, ਸਿੰਦਰਪਾਲ, ਅਜੀਤ ਸਿੱਧਮ, ਮਨਜੀਤ ਸਿੰਘ ਨੰਬਰਦਾਰ, ਗੁਰਸ਼ਰਨ ਸਿੰਘ, ਐਸ.ਡੀ.ਓ ਸੁਨੀਲ ਹੰਸ ਤੇ ਹੋਰ ਪਾਵਰਕਾਮ ਦੇ ਕਰਮਚਾਰੀ ਹਾਜ਼ਰ ਸਨ | ਸੇਵੀ ਰਾਜਬਹਾਦੁਰ ਸੰਧੀਰ ਨੇ ਐਸ.ਸੀ ਕਪੂਰਥਲਾ ਰਾਕੇਸ਼ ਕਲੇਰ ਨੂੰ ਸ਼ਹਿਰ ਦੀਆਂ ਬਿਜਲੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਰਾਕੇਸ਼ ਕਲੇਰ ਨੇ ਐਸ.ਡੀ.ਓ ਬਲਵਿੰਦਰ ਸਿੰਘ ਨੂੰ ਮੌਕੇ 'ਤੇ ਹੀ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ | ਜਿਕਰਯੋਗ ਹੈ ਕਿ ਨੂਰਮਹਿਲ 'ਚ 2 ਫੀਡਰ ਕੰਮ ਕਰਦੇ ਹਨ, ਜਿਨ੍ਹਾਂ 'ਚੋਂ ਜੰਡਿਆਲਾ ਰੋਡ ਫੀਡਰ 'ਚ ਅਕਸਰ ਕਈ ਘੰਟੇ ਬਿਜਲੀ ਸਪਲਾਈ ਬੰਦ ਰਹਿੰਦੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਪਾਵਰਕਾਮ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ | ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਨੀਵੀਆਂ ਲਟਕਦੀਆਂ

ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ 'ਆਪ' ਦੀ ਸ਼ਾਨਦਾਰ ਜਿੱਤ ਹੋਵੇਗੀ- ਪਿੰਦਰ ਪੰਡੋਰੀ <br/> ਅਗਲੀ ਖ਼ਬਰ ਮੈਡੀਕਲ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।