ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ
ਅਜੀਤ ਡੈਸਕ
17-06-2025
ਗੁਰਾਇਆ, 16 ਜੂਨ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ 121 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਬਲ ਡੀ.ਐੱਸ.ਪੀ. ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਐੱਸ.ਐੱਚ.ਓ., ਏ.ਐੱਸ.ਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰਜ ਧੁਲੇਤਾ ਪਿੰਡ ਧੁਲੇਤਾ ਨੇੜੇ ਤੋਂ ਦਵਿੰਦਰ ਸਿੰਘ ਉਰਫ਼ ਖੰਨਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਢੀਂਡਸਾ ਤੇ ਮੇਜਰ ਰਾਮ ਉਰਫ਼ ਬੋਨਾ ਪੁੱਤਰ ਨਾਜ਼ਰ ਰਾਮ ਵਾਸੀ ਪਿੰਡ ਢੀਂਡਸਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 121 ਨਸ਼ੀਲੀਆਂ ਗੋਲੀਆ ਸਮੇਤ ਮੋਟਰ ਸਾਈਕਲ ਬਰਾਮਦ ਕੀਤਾ ਹੈ | ਜਿਸ 'ਤੇ ਮੁਕੱਦਮਾ ਦਰਜ ਕਰ ਲਿਆ ਹੈ |