ਜਲੰਧਰ, 16 ਜੂਨ (ਸ਼ਿਵ)-ਬਸਤੀ ਦਾਨਿਸ਼ਮੰਦਾ ਵਿਚ ਸੇਂਟ ਸੋਲਜ਼ਰ ਕਾਲਜ ਨੇੜੇ ਸਥਿਤ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਕਾਂਗਰਸ ਦੇ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ¢ ਪੁਲਿਸ ਪ੍ਰਸ਼ਾਸਨ ਨੇ ਆਬਕਾਰੀ ਵਿਭਾਗ ਦੀ ਇੱਕ ਟੀਮ ਵੀ ਮÏਕੇ 'ਤੇ ਭੇਜੀ ਤੇ ਪ੍ਰਦਰਸ਼ਨ ਕਰ ਰਹੇ ਆਗੂਆਂ ਨਾਲ ਗੱਲਬਾਤ ਕੀਤੀ¢ ਇਸ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਦੋ-ਤਿੰਨ ਦਿਨਾਂ ਵਿਚ ਇਸ ਠੇਕੇ ਨੂੰ ਕਿਸੇ ਹੋਰ ਜਗ੍ਹਾ 'ਤੇ ਤਬਦੀਲ ਕਰ ਦਿੱਤਾ ਜਾਵੇਗਾ¢ ਬਸਤੀ ਦਾਨਿਸ਼ਮੰਦਾ ਵਿਚ ਗੁਰੂ ਰਵਿਦਾਸ ਮੰਦਰ ਨੇੜੇ ਦੋ ਸ਼ਰਾਬ ਦੇ ਦੋ ਠੇਕੇ ਹਨ ਤੇ ਸਾਰਾ ਦਿਨ ਸ਼ਰਾਬ ਦੇ ਠੇਕੇ ਦੇ ਬਾਹਰ ਭੀੜ ਰਹਿੰਦੀ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਖ਼ਾਸ ਕਰਕੇ ਅÏਰਤਾਂ ਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ¢ ਵਾਰਡ ਨੰਬਰ 53 ਦੇ ਇੰਚਾਰਜ ਦੀਪਕ ਯਾਦਵ ਨੇ ਇਹ ਸਮੱਸਿਆ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਕਾਂਗਰਸ ਦੀ ਹਲਕਾ ਇੰਚਾਰਜ ਸ੍ਰੀਮਤੀ ਸੁਰਿੰਦਰ ਕÏਰ ਨੂੰ ਦੱਸੀ ਸੀ ਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਧਰਨਾ ਦਿੱਤਾ ਜਾਵੇਗਾ¢ ਐਤਵਾਰ ਨੂੰ ਕਾਂਗਰਸ ਵੱਡੀ ਗਿਣਤੀ 'ਚ ਧਰਨਾ ਪ੍ਰਦਰਸ਼ਨ ਲਈ ਹਲਕਾ ਇੰਚਾਰਜ ਸੁਰਿੰਦਰ ਕÏਰ ਦੀ ਅਗਵਾਈ 'ਚ ਲੋਕ ਪਹੁੰਚੇ ਸਨ¢ ਸੁਰਿੰਦਰ ਕÏਰ ਨੇ ਮÏਕੇ 'ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕÏਰ ਨੂੰ ਫ਼ੋਨ ਕਰਕੇ ਕਿਹਾ ਕਿ ਸ਼ਰਾਬ ਦਾ ਠੇਕਾ ਬੰਦ ਕਰਨ ਦਾ ਐਲਾਨ ਹੋਣ ਤੱਕ ਧਰਨਾ ਜਾਰੀ ਰਹੇਗਾ¢ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ¢ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਪੁਲਿਸ ਸਟੇਸ਼ਨ ਇੰਚਾਰਜ ਤੇ ਅਧਿਕਾਰੀ ਵਿਭਾਗ ਦੀ ਟੀਮ ਨੂੰ ਮÏਕੇ 'ਤੇ ਭੇਜਿਆ¢ ਟੀਮ ਨੇ ਕਾਂਗਰਸੀ ਆਗੂ ਸੁਰਿੰਦਰ ਕÏਰ ਨੂੰ ਭਰੋਸਾ ਦਿੱਤਾ ਕਿ ਕਾਲਜ ਦੇ ਕੋਲ ਠੇਕੇ ਦੀ ਜਗਾ ਨੂੰ ਜਲਦੀ ਹੀ ਤਬਦੀਲ ਕੀਤਾ ਜਾਵੇਗਾ ਤੇ ਇਸ ਲਈ ਨਵੀਂ ਜਗਾ ਲੱਭਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਸੁਰਿੰਦਰ ਕੌਰ ਨੇ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਠੇਕੇ ਦੀ ਜਗਾ ਨਾ ਬਦਲੀ ਗਈ ਤਾਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਰਛਪਾਲ ਜਖੂ, ਹਰਮੀਤ ਸਿੰਘ, ਬ੍ਰਹਮਦੇਵ ਸਹੋਤਾ, ਨਵਦੀਪ ਜਰੇਵਾਲ, ਸਾਹਿਲ ਸਹਿਦੇਵ, ਵਿਜੇ ਕੁਮਾਰ, ਦੀਪਕ ਯਾਦਵ, ਦੀਪਕ ਬਹਿਲ, ਸੋਮਨਾਥ, ਗਣੇਸ਼ ਕੁਮਾਰ ਗੋਸ਼ਾ, ਸੁਖਦੇਵ ਰਾਜ, ਜਤਿੰਦਰ ਕੁਮਾਰ, ਗੋਪਾਲ ਕਿਸ਼ਨ, ਸੋਨੂੰ, ਹਰਸ਼, ਅਜੇ ਕੁਮਾਰ, ਲਾਡੀ, ਸੂਬਾ ਲਹੌਰੀਆ ਆਦਿ ਹਾਜਰ ਸਨ |