ਲੁਟੇਰਿਆਂ ਨੇ ਸੋਢਲ ਰੋਡ 'ਤੇ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ
ਅਜੀਤ ਡੈਸਕ
17-06-2025
ਮਕਸੂਦਾਂ, 16 ਜੂਨ (ਸੌਰਵ ਮਹਿਤਾ)-ਬੀਤੀ ਸ਼ਾਮ ਨੂੰ ਥਾਣਾ 8 ਅਧੀਨ ਆਉਂਦੇ ਸੋਢਲ ਰੋਡ ਸਿਲਵਰ ਪਲਾਜ਼ਾ ਦੇ ਸਾਹਮਣੇ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ | ਔਰਤ ਨੇ ਰੌਲਾ ਪਾਇਆ ਪਰ ਲੁਟੇਰੇ ਫੜੇ ਨਹੀਂ ਗਏ | ਪੀੜਤ ਔਰਤ ਸ਼ਕੁੰਤਲਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰ ਤੋਂ ਬਾਜ਼ਾਰ ਜਾ ਰਹੀ ਸੀ, ਰਸਤੇ 'ਚ ਅਚਾਨਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਮੋਟਰਸਾਇਕਲ ਨੂੰ ਰੋਕਿਆ ਤੇ ਇੱਕ ਨੌਜਵਾਨ ਨੇ ਦੋਵਾਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ | ਮੌਕੇ 'ਤੇ ਮੌਜੂਦ ਲੋਕਾਂ ਨੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੇ | ਲੁੱਟ ਦੀ ਘਟਨਾ ਦੀ ਸ਼ਿਕਾਇਤ ਥਾਣਾ 8 ਦੀ ਪੁਲਿਸ ਨੂੰ ਦਿੱਤੀ ਗਈ ਹੈ |