ਜਲੰਧਰ, 16 ਜੂਨ (ਸ਼ਿਵ)-ਅੱਜ ਨਗਰ ਨਿਗਮ ਦੇ ਗ੍ਰੇਡ-4 ਫਿਟਰ ਕੁਲੀ, ਮਿਸਤਰੀ (58 ਫਿਟਰ ਕੁਲੀ ਅਤੇ 6 ਮਿਸਤਰੀ) ਅਤੇ 15 ਜੇ.ਸੀ.ਬੀ. ਆਪੇ੍ਰਟਰਾਂ ਨੇ ਨਗਰ ਨਿਗਮ ਕਮਿਸ਼ਨਰ ਸ੍ਰੀ ਗÏਤਮ ਜੈਨ ਨੂੰ ਇੱਕ ਮੰਗ ਪੱਤਰ ਦੇ ਕੇ ਪਿਛਲੇ 12-15 ਸਾਲਾਂ ਤੋਂ, ਗ੍ਰੇਡ-4 ਅਸਥਾਈ ਫਿਟਰ ਕੁਲੀ, ਮਿਸਤਰੀ (58 ਫਿਟਰ ਕੁਲੀ ਤੇ 6 ਮਿਸਤਰੀ) ਤੇ 15 ਜੇ.ਸੀ.ਬੀ. ਆਪੇ੍ਰਟਰਾਂ ਵਲੋਂ ਨਗਰ ਨਿਗਮ ਜਲੰਧਰ ਨੂੰ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ¢ ਪਰ ਨਗਰ ਨਿਗਮ ਵਲੋਂ ਉਨ੍ਹਾਂ ਨੂੰ ਸਥਾਈ ਬਣਾਉਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ ਹਨ¢ ਮੰਗ ਪੱਤਰ ਦੇਣ ਵਾਲਿਆਂ ਵਿਚ ਪਵਨ ਬਾਬਾ, ਸੰਨ੍ਹੀ ਸਹੋਤਾ, ਹਰਜਿੰਦਰ ਬੌਬੀ, ਬਿੱਲਾ ਸਭਰਵਾਲ, ਜੁਗਲ ਕਿਸ਼ੋਰ, ਰਾਜੀਵ ਗਿੱਲ, ਗੁਰਪ੍ਰੀਤ, ਸੰਜੀਵ ਭਾਰਦਵਾਜ, ਰਾਜਦੀਪ ਤੇ ਹੋਰ ਹਾਜਰ ਸਨ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਕਿ ਨਗਰ ਨਿਗਮ ਜਲੰਧਰ ਦੀਆਂ ਵੱਖ-ਵੱਖ ਯੂਨੀਅਨਾਂ ਨੇ ਗ੍ਰੇਡ-4 ਕਰਮਚਾਰੀਆਂ ਤੇ ਜੇਸੀਬੀ ਆਪੇ੍ਰਟਰਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਕਈ ਵਾਰ ਮੰਗ ਪੱਤਰ ਦਿੱਤੇ ਹਨ ਅਤੇ ਇਸ ਸਬੰਧੀ ਨਿਗਮ ਪ੍ਰਸ਼ਾਸਨ ਨੂੰ ਵੀ ਮਿਲਦੇ ਰਹੇ ਹਨ, ਪਰ ਨਗਰ ਨਿਗਮ ਪ੍ਰਸ਼ਾਸਨ ਕੋਈ ਸਕਾਰਾਤਮਿਕ ਹੁੰਗਾਰਾ ਨਹੀਂ ਦੇ ਰਿਹਾ ਹੈ¢ ਜਿਸ ਕਾਰਨ ਯੂਨੀਅਨ 'ਚ ਭਾਰੀ ਰੋਸ ਹੈ¢ ਇਸ ਲਈ ਯੂਨੀਅਨਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ, ਨਗਰ ਨਿਗਮ ਨੂੰ ਆਪਣੇ ਬਜਟ ਵਿਚ ਫਿਟਰ ਕੁਲੀ, ਮਿਸਤਰੀ ਅਤੇ ਜੇਸੀਬੀ ਆਪੇ੍ਰਟਰਾਂ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦੇ ਕੇ ਆਊਟ ਸੋਰਸ ਕੀਤੇ ਕਰਮਚਾਰੀਆਂ ਨੂੰ ਸਥਾਈ ਕਰਨਾ ਚਾਹੀਦਾ ਹੈ, ਤਾਂ ਜੋ ਸ਼ਹਿਰ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲ ਸਕੇ¢ ਜੇਕਰ ਨਗਰ ਨਿਗਮ ਪ੍ਰਸ਼ਾਸਨ ਇਨ੍ਹਾਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਨਹੀਂ ਕਰਦਾ ਹੈ ਤਾਂ ਯੂਨੀਅਨ ਬੁੱਧਵਾਰ 18 ਜੂਨ ਤੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਲਈ ਮਜਬੂਰ ਹੋਵੇਗੀ¢ ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ¢