05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਿਆਸ ਤੋਂ ਲਾਪਤਾ ਹੋਈ ਜਲੰਧਰ ਦੇ ਕਾਰੋਬਾਰੀ ਦੀ ਨੂੰ ਹ ਗੋਇੰਦਵਾਲ ਸਾਹਿਬ ਤੋਂ ਮਿ੍ਤਕ ਹਾਲਤ 'ਚ ਮਿਲੀ

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ)-ਲੰਘੇ ਸਨਿਚਰਵਾਰ ਬਿਆਸ ਤੋਂ ਲਾਪਤਾ ਹੋਈ ਜਲੰਧਰ ਦੇ ਪਲਾਈਵੱਡ ਕਾਰੋਬਾਰੀ ਨਰੇਸ਼ ਤਿਵਾੜੀ ਦੀ ਨੂੰ ਹ ਸੋਨਮ ਤਿਵਾੜੀ (39) ਪਤਨੀ ਮਨਦੀਪ ਤਿਵਾੜੀ, ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ 'ਚੋਂ ਮਿ੍ਤਕ ਹਾਲਤ 'ਚ ਮਿਲੀ ਹੈ | ਅੱਜ ਸੋਨਮ ਤਿਵਾੜੀ ਦੀ ਮਿ੍ਤਕ ਦੇਹ ਬਰਾਮਦ ਹੋਣ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਗੋਇੰਦਵਾਲ ਸਾਹਿਬ ਲਈ ਰਵਾਨਾ ਹੋ ਗਏ | ਪਰਿਵਾਰਕ ਮੈਂਬਰਾਂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਨਮ ਤਿਵਾੜੀ ਪੂਜਾ ਕਰਨ ਲਈ ਬਿਆਸ ਦਰਿਆ 'ਤੇ ਗਈ ਸੀ, ਜਿੱਥੇ ਪੂਜਾ ਸਮੱਗਰੀ ਦੇ ਵਿਸਰਜਨ ਮੌਕੇ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਦੇ ਵਹਾਅ 'ਚ ਰੁੜ ਗਈ | ਪਰਿਵਾਰਕ ਮੈਂਬਰਾਂ ਵਲੋਂ ਸਥਾਨਕ ਵਿਅਕਤੀਆਂ ਦੀ ਸਹਾਇਤਾ ਨਾਲ ਸੋਨਮ ਦੀ ਭਾਲ ਕੀਤੀ ਗਈ, ਪਰ ਉਹ ਸਫ਼ਲ ਨਾ ਹੋਏ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੋਨਮ ਦੀ ਭਾਲ ਕੀਤੀ ਗਈ, ਤਾਂ ਅੱਜ ਉਹ ਗੋਇੰਦਵਾਲ ਸਾਹਿਬ ਤੋਂ ਮਿ੍ਤਕ ਹਾਲਤ 'ਚ ਮਿਲੀ ਹੈ | ਸੋਨਮ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰਕ ਮੈਂਬਰ ਵੱਡੇ ਸਦਮੇ 'ਚ ਹਨ, ਉੱਥੇ ਸ਼ਹਿਰ ਵਾਸੀਆਂ 'ਚ ਵੀ ਇਸ ਘਟਨਾ ਨਾਲ ਸੋਗ ਫੈਲਿਆ ਹੋਇਆ ਹੈ |
ਪਿਛਲੀ ਖ਼ਬਰ ਨਗਰ ਨਿਗਮ ਯੂਨੀਅਨਾਂ ਨੇ ਦੁਬਾਰਾ ਦਿੱਤਾ ਹੜਤਾਲ 'ਤੇ ਜਾਣ ਦਾ ਨੋਟਿਸ ਅਗਲੀ ਖ਼ਬਰ ਬਰਸਾਤਾਂ ਕਰਕੇ ਜੈਤੇਵਾਲੀ ਪਲਾਂਟ ਤੋਂ ਬਾਅਦ ਦੂਜੇ ਪਲਾਂਟਾਂ ਦੀ ਜਾਂਚ ਹੋਈ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।