05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਰਸਾਤਾਂ ਕਰਕੇ ਜੈਤੇਵਾਲੀ ਪਲਾਂਟ ਤੋਂ ਬਾਅਦ ਦੂਜੇ ਪਲਾਂਟਾਂ ਦੀ ਜਾਂਚ ਹੋਈ ਜ਼ਰੂਰੀ

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਸ਼ਿਵ)-ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਜੈਤੇਵਾਲੀ ਟਰੀਟਮੈਂਟ ਪਲਾਂਟ 'ਤੇ ਅਚਾਨਕ ਛਾਪੇਮਾਰੀ ਕਰਕੇ ਕਈ ਖ਼ਾਮੀਆਂ ਸਾਹਮਣੇ ਲਿਆਂਦੀਆਂ ਗਈਆਂ ਸੀ ਜਿਨ੍ਹਾਂ ਵਿਚ ਕਈ ਮੋਟਰਾਂ ਵੀ ਨਹੀਂ ਚੱਲ ਰਹੀਆਂ ਸੀ ਸਗੋਂ ਖੂਹ ਵੀ ਗਾਰ ਨਾਲ ਭਰੇ ਹੋਏ ਸਨ | ਜਿਸ ਕਰਕੇ ਕਈ ਇਲਾਕੇ ਗੰਦੇ ਪਾਣੀ ਵਿਚ ਡੁੱਬੇ ਹੋਏ ਸਨ ਪਰ ਮੇਅਰ ਦੀ ਹਦਾਇਤ ਦੇ ਬਾਵਜੂਦ ਵੀ ਨਿਗਮ ਪ੍ਰਸ਼ਾਸਨ ਵਲੋਂ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ 'ਤੇ ਛਾਪਾ ਮਾਰਨ ਤੋਂ ਬਾਅਦ ਹੋਰ ਵੀ ਦੂਜੇ ਟਰੀਟਮੈਂਟ ਪਲਾਂਟਾਂ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਦੂਜੇ ਪਲਾਟਾਂ ਵਿਚ ਵੀ ਸਾਰਾ ਪਾਣੀ ਸਾਫ਼ ਨਹੀਂ ਹੋ ਰਿਹਾ ਹੈ | ਜੈਤੇਵਾਲੀ ਟਰੀਟਮੈਂਟ ਪਲਾਂਟ 'ਤੇ ਛਾਪਾ ਮਾਰਨ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਵੀ ਸੰਕੇਤ ਦਿੱਤਾ ਸੀ ਕਿ ਉਹ ਬਰਸਾਤਾਂ ਤੋਂ ਪਹਿਲਾਂ ਹੋਰ ਟਰੀਟਮੈਂਟ ਪਲਾਂਟਾਂ ਜਾ ਕੇ ਅਚਾਨਕ ਛਾਪਾ ਮਾਰਨਗੇ ਕਿ ਸਾਰਾ ਪਾਣੀ ਸਾਫ਼ ਹੋ ਰਿਹਾ ਹੈ ਜਾਂ ਬਿਨ੍ਹਾਂ ਸਾਫ਼ ਕੀਤੇ ਹੀ ਪਾਣੀ ਛੱਡਿਆ ਜਾ ਰਿਹਾ ਹੈ | ਜੈਤੇਵਾਲੀ ਟਰੀਟਮੈਂਟ ਪਲਾਂਟ ਦੀ ਕਾਰਵਾਈ ਤੋਂ ਨਾ ਤਾਂ ਰਾਮਾ ਮੰਡੀ ਅਤੇ ਹੋਰ ਇਲਾਕਿਆਂ ਵਿਚ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਲੋਕ ਵੀ ਖ਼ੁਸ਼ ਨਹੀਂ ਹਨ ਸਗੋਂ ਪਾਣੀ ਸਾਫ਼ ਨਾ ਹੋਣ ਕਰਕੇ ਖੇਤੀ ਕਰਨ ਵਾਲੇ ਕਿਸਾਨ ਵੀ ਖ਼ੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਫ਼ਸਲਾਂ ਲਈ ਪਲਾਂਟ ਤੋਂ ਸਾਫ਼ ਹੋ ਕੇ ਪਾਣੀ ਨਹੀਂ ਮਿਲ ਰਿਹਾ ਹੈ ਜਦਕਿ ਨਿਗਮ ਵਲੋਂ ਇਸ ਪਲਾਂਟ ਦੀ ਸੰਭਾਲ ਲਈ ਹਰ ਸਾਲ ਕਰੋੜਾਂ ਰੁਪਏ ਦਾ ਠੇਕਾ ਦਿੱਤਾ ਜਾਂਦਾ ਹੈ | ਨਿਗਮ ਪ੍ਰਸ਼ਾਸਨ ਵਲੋਂ ਕਾਫੀ ਸਮਾਂ ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਟਰੀਟਮੈਂਟ ਪਲਾਂਟਾਂ ਦਾ ਸਾਫ਼ ਕੀਤਾ ਗਿਆ ਪਾਣੀ ਗੱਡੀਆਂ ਧੋਣ ਤੋਂ ਇਲਾਵਾ ਉਸਾਰੀਆਂ ਦੇ ਨਿਰਮਾਣ ਵਿਚ ਵਰਤਿਆ ਜਾਵੇਗਾ ਪਰ ਅਜੇ ਤੱਕ ਇਸ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ | ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਕਾਫੀ ਪਾਣੀ ਤਾਂ ਖੇਤੀ ਲਈ ਵੀ ਵਰਤੋਂ ਵਿਚ ਨਹੀਂ ਆ ਰਿਹਾ ਹੈ ਸਗੋਂ ਗੱਡੀਆਂ ਅਤੇ ਹੋਰ ਉਸਾਰੀਆਂ ਬਣਾਉਣ ਲਈ ਅਜੇ ਤੱਕ ਇਸ ਪਾਣੀ ਦੀ ਵਰਤੋਂ ਹੋਣੀ ਦੂਰ ਦੀ ਗੱਲ ਨਜ਼ਰ ਆ ਰਹੀ ਹੈ | ਕੁੱਝ ਮਹੀਨੇ ਪਹਿਲਾਂ ਫੌਲੜੀਵਾਲ ਟਰੀਟਮੈਂਟ ਵਿਚ ਕੂੜੇ ਤੋਂ ਖਾਦ ਬਣਾਉਣ ਦਾ ਛੋਟਾ ਪ੍ਰਾਜੈਕਟ ਲਗਾਇਆ ਜਾਣਾ ਸੀ ਤਾਂ ਇਲਾਕੇ ਦੇ ਲੋਕਾਂ ਵਲੋਂ ਰੋਸ ਜ਼ਾਹਿਰ ਕੀਤਾ ਗਿਆ ਸੀ ਕਿ ਉਕਤ ਪਲਾਂਟ ਵਲੋਂ ਗੰਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਵੀ ਸਾਰਾ ਪਾਣੀ ਸਾਫ਼ ਨਾ ਹੋਣ ਦੀ ਚਰਚਾ ਹੋਈ ਸੀ | ਜੇਕਰ ਨਿਗਮ ਪ੍ਰਸ਼ਾਸਨ ਨੇ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਮਿਲੀਆਂ ਖ਼ਾਮੀਆਂ ਤੋਂ ਬਾਅਦ ਦੂਜੇ ਟਰੀਟਮੈਂਟ ਪਲਾਂਟਾਂ ਦੀ ਕਾਰਜਪ੍ਰਣਾਲੀ ਦੀ ਸਾਰ ਨਾ ਲਈ ਤਾਂ ਬਰਸਾਤਾਂ ਵਿਚ ਸ਼ਹਿਰ ਦੇ ਪਾਣੀ ਵਿਚ ਡੁੱਬਣ ਦੀ ਸ਼ੰਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਟਰੀਟਮੈਂਟ ਪਲਾਂਟ ਦੀਆਂ ਸਾਰੀਆਂ ਮੋਟਰਾਂ ਕੰਮ ਨਾ ਕਰਦੀਆਂ ਹੋਣ ਤਾਂ ਪਾਈਪਾਂ 'ਚ ਆਉਂਦਾ ਸਾਰਾ ਪਾਣੀ ਨਹੀਂ ਚੁੱਕਿਆ ਜਾਂਦਾ ਹੈ ਤੇ ਇਹ ਬੈਕ ਮਾਰਨ ਲੱਗ ਜਾਂਦਾ ਹੈ ਜਿਸ ਨਾਲ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ | ਜੈਤੇਵਾਲੀ ਟਰੀਟਮੈਂਟ ਪਲਾਂਟ ਮਾਮਲੇ ਤੋਂ ਬਾਅਦ ਹੁਣ ਬਾਕੀ ਟਰੀਟਮੈਂਟ ਪਲਾਂਟ ਦੀ ਜਾਂਚ ਕਰਨੀ ਵੀ ਜ਼ਰੂਰੀ ਹੋ ਗਈ ਹੈ |
ਪਿਛਲੀ ਖ਼ਬਰ ਬਿਆਸ ਤੋਂ ਲਾਪਤਾ ਹੋਈ ਜਲੰਧਰ ਦੇ ਕਾਰੋਬਾਰੀ ਦੀ ਨੂੰ ਹ ਗੋਇੰਦਵਾਲ ਸਾਹਿਬ ਤੋਂ ਮਿ੍ਤਕ ਹਾਲਤ 'ਚ ਮਿਲੀ ਅਗਲੀ ਖ਼ਬਰ ਸ਼ਹਿਰ 'ਚ ਲਗਾਤਾਰ ਵਧ ਰਹੀ ਹੈ ਝੁੱਗੀਆਂ-ਝੌਂਪੜੀਆਂ ਦੀ ਗਿਣਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।