ਜਲੰਧਰ, 16 ਜੂਨ (ਸ਼ਿਵ)- ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਅੱਜ ਸੀ-7 ਰੇਲਵੇ ਕਰਾਸਿੰਗ ਬੰਦ ਹੋਣ ਕਾਰਨ ਟ੍ਰੈਫਿਕ ਜਾਮ ਅਤੇ ਹੋਰ ਕਈ ਮੁੱਦਿਆਂ ਬਾਰੇ ਇਕ ਮੰਗ ਪੱਤਰ ਸÏਾਪਿਆ ਗਿਆ¢ ਵਫ਼ਦ ਦੀ ਅਗਵਾਈ ਕੌਂਸਲਰ ਵਾਰਡ ਨੰਬਰ 18 ਪ੍ਰੋ. ਕੰਵਰ ਸਰਤਾਜ ਸਿੰਘ ਨੇ ਕੀਤੀ¢ ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਫ਼ੇਜ਼1, ਪਿੰਡ ਗੜਾ, ਕਾਨਿਆਂਵਾਲੀ ਦੇ ਲੋਕਾਂ ਨੂੰ ਰੇਲਵੇ ਕਰਾਸਿੰਗ ਦੇ ਦੂਜੇ ਪਾਸੇ ਜਾਣ ਵਿਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਆਉਣ ਜਾਣ ਦੇ ਸਮੇਂ ਵਿਦਿਆਰਥੀ, ਬਜ਼ੁਰਗ ਨਾਗਰਿਕ, ਰੋਜ਼ਾਨਾ ਮਜ਼ਦੂਰ ਸਮੇਤ ਸਾਰੇ ਵਰਗਾਂ ਦੇ ਨਾਗਰਿਕ ਪ੍ਰਭਾਵਿਤ ਹੋ ਰਹੇ ਹਨ | ਕੌਂਸਲਰ ਕੰਵਰ ਸਰਤਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਡੀ. ਸੀ. ਨੂੰ ਜਨਤਕ ਸਹੂਲਤ ਲਈ ਇਕ ਦੋਸਤਾਨਾ ਹੱਲ ਲੱਭਣ ਦੀ ਅਪੀਲ ਕੀਤੀ ਹੈ¢ ਸਾਨੂੰ ਭਰੋਸਾ ਦਿੱਤਾ ਹੈ ਕਿ ਇਹ ਮੁੱਦਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਜਨਤਕ ਸਹੂਲਤ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ¢ ਵਫ਼ਦ ਵਿਚ ਅਮਰਜੀਤ ਸਿੰਘ ਗੋਲਡੀ, ਅਮਰਜੀਤ ਸਿੰਘ ਅਮਰੀ, ਭਾਜਪਾ ਆਗੂ ਯਸ਼ ਪਾਲ ਦੁਆ, ਸੁਨੀਲ ਭਾਰਦਵਾਜ ਅਤੇ ਇੰਜ. ਪਰਮਜੀਤ ਸਿੰਘ (ਵਧੀਕ ਐਸਈ, ਪਾਵਰਕਾਮ) ਮÏਜੂਦ ਸਨ¢