04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪਾਸਪੋਰਟ ਅਰਜ਼ੀਆਂ ਲਈ ਗੁਰਦਾਸਪੁਰ 'ਚ ਮੋਬਾਈਲ ਵੈਨ ਤਾਇਨਾਤ

ਯਸ਼ਪਾਲ <br/> 17-06-2025
ਜਲੰਧਰ, 16 ਜੂਨ (ਸ਼ਿਵ)-ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਲੋਂ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਾਉਣ ਵਿਚ ਸਹੂਲਤ ਦੇਣ ਲਈ ਤਹਿਸੀਲ ਕੰਪਲੈਕਸ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਵਿਖੇ ਆਪਣੀ ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ ਤਾਇਨਾਤ ਕਰ ਦਿੱਤੀ ਗਈ ਹੈ¢ ਇਹ ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ 18 ਜੂਨ ਤੋਂ 20 ਜੂਨ ਤੱਕ ਡਿਪਟੀ ਕਮਿਸ਼ਨਰ ਦਫ਼ਤਰ, ਗੁਰਦਾਸਪੁਰ (ਤਹਿਸੀਲ ਕੰਪਲੈਕਸ) ਵਿਖੇ ਉਪਲਬਧ ਹੋਵੇਗੀ | ਪਾਸਪੋਰਟ ਲਈ ਅਰਜ਼ੀ ਦੇਣ ਦੇ ਇੱਛੁਕ ਲੋਕ ਅਧਿਕਾਰਤ ਪੋਰਟਲ 'ਡਬਲਿਊਡਬਲਿਊਡਬਲਿਊ.ਪਾਸਪੋਰਟਇੰਡੀਆ.ਜੀਓਵੀ.ਇਨ' ਤੋਂ ਆਨਲਾਈਨ ਅਰਜ਼ੀ ਫਾਰਮ ਭਰ ਕੇ ਅਤੇ ਅਪੌਇੰਟਮੈਂਟ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ¢ਪਾਸਪੋਰਟ ਅਫ਼ਸਰ ਸ੍ਰੀ ਯਸ਼ਪਾਲ ਨੇ ਕਿਹਾ ਕਿ ਦਫਤਰ ਵਲੋਂ ਪਾਸਪੋਰਟ ਸੰਬੰਧੀ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਬੀਰ ਜੈਅੰਤੀ ਮਨਾਈ <br/> ਅਗਲੀ ਖ਼ਬਰ ਸੀ- 7 ਫਾਟਕ ਬੰਦ ਹੋਣ ਬਾਰੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।