04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਚਾਚੇ ਵਲੋਂ ਭਤੀਜੇ 'ਤੇ ਜਾਨਲੇਵਾ ਹਮਲਾ <br/>

ਅਜੀਤ ਡੈਸਕ 17-06-2025
ਚੁਗਿੱਟੀ/ਜੰਡੂਸਿੰਘਾ, 16 ਜੂਨ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ ਕਿਸ਼ਨਪੁਰਾ 'ਚ ਪੈਦਲ ਜਾ ਰਹੀ ਇਕ ਲੜਕੀ 'ਤੇ ਉਸ ਦੇ ਹੀ ਚਾਚੇ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਚਾਚਾ ਉਸ ਨੂੰ ਪਿਛਲੇ ਕਰੀਬ 4 ਵਰਿ੍ਹਆਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਹੈ | ਅੱਜ ਵੀ ਉਸ ਦੇ ਚਾਚੇ ਵਲੋਂ ਉਸ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਤੇ ਹਮਲੇ ਦੌਰਾਨ ਉਸ ਨੂੰ ਆਪਣੇ ਆਟੋ 'ਚ ਜਬਰੀ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ | ਪੀੜਤਾ ਨੇ ਕਿਹਾ ਕਿ ਚਾਚੇ ਤੋਂ ਪ੍ਰੇਸ਼ਾਨ ਹੋ ਕੇ ਉਹ ਕਰਤਾਰਪੁਰ ਵਿਖੇ ਆਪਣੀ ਭੈਣ ਕੋਲ ਲੰਬੇ ਸਮੇਂ ਤੋਂ ਰਹਿ ਰਹੀ ਸੀ | ਜਦੋਂ ਉਹ ਵਾਪਸ ਆਈ ਤਾਂ ਚਾਚੇ ਨੇ ਫਿਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਚਾਚਾ ਉਸ ਦਾ ਪਿੱਛਾ ਕਰ ਰਿਹਾ ਸੀ ਤੇ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ | ਪੀੜਤਾ ਨੇ ਆਖਿਆ ਕਿ ਸ਼ਾਇਦ ਉਸ ਦੇ ਪਿਤਾ ਨੂੰ ਚਾਚੇ ਦੀ ਹਰਕਤ ਬਾਰੇ ਪਤਾ ਸੀ, ਜਿਸ ਕਾਰਨ ਉਸ ਵਲੋਂ ਵੀ ਚਾਚੇ ਦਾ ਪਿੱਛਾ ਕੀਤਾ ਗਿਆ ਤੇ ਕੋਈ ਮੰਦਭਾਗੀ ਘਟਨਾ ਹੋਣ ਤੋਂ ਪਹਿਲਾਂ ਉਸ ਨੂੰ ਬਚਾਇਆ | ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੀ ਉਕਤ ਥਾਣੇ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਇਸ ਸੰਬੰਧ 'ਚ ਗੱਲਬਾਤ ਕਰਨ ਲਈ ਜਦੋਂ ਪੁਲਿਸ ਦੇ ਜਾਂਚ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਰਾਬਤਾ ਕਾਇਮ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਮਿਲੀ ਰਾਜ ਮਿਸਤਰੀ ਦੀ ਲਾਸ਼ <br/> ਅਗਲੀ ਖ਼ਬਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਬੀਰ ਜੈਅੰਤੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।