04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਵਲੋਂ ਮਹੀਨਾਵਾਰ ਕਵੀ ਦਰਬਾਰ ਬੀਤੇ ਦਿਨੀਂ ਸਿੱਖ ਮਿਸ਼ਨਰੀ ਕਾਲਜ ਦੇ ਹਾਲ ਵਿਖੇ ਕਰਵਾਇਆ ਗਿਆ¢ ਜਿਸ ਵਿਚ ਲੇਖਕਾ ਬੀਬੀ ਅਮਰ ਕÏਰ ਬੇਦੀ ਵਿਸ਼ੇਸ਼ ਮਹਿਮਾਨ ਤੇ ਇੰਦਰ ਸਿੰਘ ਮਿਸ਼ਰੀ ਨੇ ਬਤÏਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਜਰਮਨ ਤੋਂ ਅਜੀਤ ਸਿੰਘ ਪੁਸ਼ਪ ਨੇ ਵੀ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ¢ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ 'ਚ ਪੰਜਾਬੀ ਲਿਖਾਰੀ ਸਭਾ ਦੇ ਸੰਚਾਲਕ ਤੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ ਤੋਂ ਇਲਾਵਾ ਪ੍ਰਧਾਨ ਹਰਭਜਨ ਸਿੰਘ ਨਾਹਲ, ਬੀਬੀ ਗੁਰਬਚਨ ਕÏਰ ਦੂਆ ਤੇ ਅਜੀਤ ਸਿੰਘ ਪੁਸ਼ਪ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਆਉਣ ਵਾਲੀ ਪੀੜ•ੀ ਨੂੰ ਆਪਣੀ ਬੋਲੀ ਨਾਲ ਜੋੜਨ ਤੇ ਉਨ੍ਹਾਂ ਦੇ ਦਿਲਾਂ ਵਿਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਪੈਦਾ ਕਰਨ ਦੀ ਲੋੜ ਹੈ¢ ਸਰਹੱਦੀ ਨੇ ਕਿਹਾ ਕਿ ਸਾਡੇ ਬੱਚੇ ਵਿਦੇਸ਼ ਵਿਚ ਜਾਣ ਦੇ ਲਾਲਚ ਵੱਸ ਵਿਦੇਸ਼ੀ ਬੋਲੀ ਨੂੰ ਤਰਜੀਹ ਦਿੰਦੇ ਹਨ ਤੇ ਆਪਣੀ ਮਾਂ ਬੋਲੀ ਪ੍ਰਤੀ ਗਾਫ਼ਲ ਹੁੰਦੇ ਜਾ ਰਹੇ ਹਨ¢ ਸਮਾਗਮ ਦੌਰਾਨ ਮਹਿੰਦਰ ਸਿੰਘ ਅਨੇਜਾ, ਆਸ਼ੀ ਈਸਪੁਰੀ, ਹਰਜਿੰਦਰ ਸਿੰਘ ਜਿੰਦੀ, ਉਰਮਿਲਜੀਤ ਸਿੰਘ ਵਾਲੀਆ, ਸੁਰਿੰਦਰ ਮੋਹਨ ਅਤੇ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ, ਜਰਨੈਲ ਸਿੰਘ ਸਾਥੀ, ਹਰਬੰਸ ਸਿੰਘ ਕਲਸੀ, ਅਵਤਾਰ ਸਿੰਘ ਬੈਂਸ, ਪਵੀ ਟਿਵਾਣਾ, ਅੰਮਿ੍ਤਪਾਲ ਸਿੰਘ ਹਾਮੀ, ਰਾਜੇਸ਼ ਕੁਮਾਰ ਭਗਤ, ਅਵਤਾਰ ਸਿੰਘ ਖਾਲਸਾ, ਤਰਸੇਮ ਜਲੰਧਰੀ, ਨਿਰਮਲ ਸਿੰਘ ਧਾਲੀਵਾਲ ਆਦਿ ਸਾਹਿਤ ਪ੍ਰੇਮੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ¢ ਸਟੇਜ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਨੂਰਮਹਿਲੀਏ ਨੇ ਬਾਖੂਬੀ ਨਿਭਾਈ¢
ਪਿਛਲੀ ਖ਼ਬਰ ਹਾੜ ਦੀ ਸੰਗਰਾਂਦ ਮੌਕੇ ਵੱਖ-ਵੱਖ ਗੁਰੂ ਘਰਾਂ 'ਚ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਪਠਾਨਕੋਟ ਚੌਕ 'ਚ ਸਪੈਸ਼ਲ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।