11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਂਗਰਸ ਵਲੋਂ ਸੰਵਿਧਾਨ ਬਚਾਓ ਅੰਦੋਲਨ ਦੇ ਨਾਲ ਸੂਬੇ 'ਚ ਹੋਣ ਵਾਲੀਆਂ ਆਗਾਮੀ ਜ਼ਿਲ੍ਹਾ ਤੇ ਸੰਮਤੀ ਚੋਣਾਂ ਸੰਬੰਧੀ ਵਿਚਾਰਾਂ <br/>

ਮੀਟਿੰਗ 'ਚ ਕਾਂਗਰਸੀ ਵਰਕਰਾਂ ਨਾਲ ਹਲਕਾ ਇੰਚਾਰਜ਼ ਰਾਜਿੰਦਰ ਸਿੰਘ, ਨਾਲ ਬੈਠੇ ਕਾਂਗਰਸੀ ਆਗੂ | ਤਸਵੀਰ- ਜਨਕ ਰਾਜ ਗਿੱਲ <br/> 18-06-2025
ਕਰਤਾਰਪੁਰ, 17 ਜੂਨ (ਜਨਕ ਰਾਜ ਗਿੱਲ)- ਹਲਕਾ ਇੰਚਾਰਜ ਕਰਤਾਰਪੁਰ ਇੰਚਾਰਜ ਕਾਂਗਰਸ ਪਾਰਟੀ ਰਜਿੰਦਰ ਸਿੰਘ ਸੇਵਾ ਮੁਕਤ ਐੱਸ.ਐੱਸ.ਪੀ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਵਲੋਂ ਵਿੱਢੇ ਜਾਣ ਵਾਲੇ ਸੰਵਿਧਾਨ ਬਚਾਓ ਅੰਦੋਲਨ ਦੇ ਨਾਲ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਅਤੇ ਕਾਂਗਰਸ ਪਾਰਟੀ ਦੀ ਮਜਬੂਤੀ ਸਬੰਧੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਤਹਿਤ ਹਲਕਾ ਕਰਤਾਰਪੁਰ ਵਿਖੇ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ 'ਚ ਖੇਤਰੀ ਕਾਂਗਰਸੀ ਵਰਕਰਾਂ ਤੇ ਕਾਂਗਰਸੀ ਅਹੁਦੇਦਾਰਾਂ ਸਮੇਤ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ ਸਮੇਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੰਮਤੀ ਮੈਂਬਰ, ਸਰਪੰਚ, ਪੰਚ, ਯੂਥ ਮੈਂਬਰ ਤੇ ਕਾਂਗਰਸੀ ਵਰਕਰਾਂ ਵਲੋਂ ਸ਼ਮੂਲੀਅਤ ਕਰਦੇ ਹੋਏ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਾਜਿੰਦਰ ਸਿੰਘ ਤੇ ਜ਼ਿਲ੍ਹਾ ਜਲੰਧਰ ਤੋਂ ਮਹਿਲਾ ਕਾਂਗਰਸੀ ਪ੍ਰਧਾਨ ਰੇਨੂੰ ਸੇਠ ਨੇ ਸਾਂਝੇ ਤੌਰ 'ਤੇ ਆਖਿਆ ਕਾਂਗਰਸ ਪਾਰਟੀ ਦਾ ਮੁਖ ਟੀਚਾ ਜਿੱਥੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਲੋਕ ਹਿਤੈਸ਼ੀ ਨੀਤੀਆਂ ਤੋਂ ਜਾਣੂ ਕਰਵਾਉਂਣਾ ਹੈ, ਨਾਲ ਹੀ ਸੂਬੇ ਅੰਦਰ ਆਪ ਦੀ ਸਰਕਾਰ ਵਲੋਂ ਲੋਕਾਂ ਦੇ ਸੰਵਿਧਾਨਿਕ ਹੱਕਾਂ 'ਤੇ ਕੀਤੇ ਜਾ ਰਹੇ ਸੰਵਿਧਾਨਿਕ ਹੱਕਾਂ ਤੇ ਸਿਆਸੀ ਵਾਰਾਂ ਤੋਂ ਚੰਗੀ ਤਰਾਂ ਜਾਣੂ ਕਰਵਾਉਣਾ ਹੈ | ਇਸ ਮੌਕੇ 'ਤੇ ਕਾਂਗਰਸੀ ਆਗੂਆਂ ਵਲੋਂ ਨਵ-ਨਿਯੁਕਤ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸੋਨੂ ਢੇਸੀ ਨੂੰ ਵੀ ਹਲਕਾ ਕਰਤਾਰਪੁਰ ਦੇ ਕਾਂਗਰਸੀ ਕਾਰਕੂੰਨਾਂ ਦੇ ਨਾਲ ਜਾਣ-ਪਹਿਚਾਣ ਵੀ ਕਰਵਾਈ |

ਪਿਛਲੀ ਖ਼ਬਰ ਵਾਡਰਾ ਈ.ਡੀ. ਅੱਗੇ ਨਹੀਂ ਹੋਏ ਪੇਸ਼ ਅਗਲੀ ਖ਼ਬਰ 'ਆਪ' ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਤੋਂ ਸ਼ਾਨ ਨਾਲ ਜਿੱਤਣਗੇ- ਡਾਇਰੈਕਟਰ ਰਣਜੀਤ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।