ਜਲੰਧਰ, 18 ਜੂਨ (ਡਾ. ਜਤਿੰਦਰ ਸਾਬੀ)-ਸਥਾਨਕ ਸੇਂਟ ਸੋਲਜਰ ਕੈਂਪਸ ਵਿਖੇ ਖੇਡੇ ਜਾ ਰਹੇ ਅੰਡਰ 19 ਸਾਲ ਵਰਗ ਦੇ ਲੜਕੀਆਂ ਦੇ ਟੂਰਨਾਮੈਂਟ 'ਚੋਂ ਜਲੰਧਰ ਦੀ ਲੜਕੀਆਂ ਦੀ ਕ੍ਰਿਕਟ ਟੀਮ ਨੇ ਅੰਮਿ੍ਤਸਰ ਨੂੰ 84 ਦੌੜਾਂ ਨਾਲ ਹਰਾਇਆ | ਟਾਸ ਜਿੱਤ ਕੇ ਜਲੰਧਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 190 ਦੌੜਾਂ ਬਣਾਈਆਂ | ਇਸ 'ਚ ਮਲਿਕਾ ਮੋਰ ਨੇ 44 ਦੌੜਾਂ, ਆਰਤੀ ਸ਼ਰਮਾਂ 35 ਦੌੜਾਂ, ਮਾਧਵੀ ਸਹਿਗਲ ਨੇ 36 ਦੌੜਾਂ ਬਣਾਈਆਂ | ਵਿਰੋਧੀ ਟੀਮ 190 ਦੌੜਾਂ ਦੇ ਨਿਸ਼ਾਨੇ ਦਾ ਪਿੱਛਾ ਕਰਦੇ ਹੋਏ ਅੰਮਿ੍ਤਸਰ ਦੀ ਟੀਮ ਨੇ ਕੇਵਲ 106 ਦੌੜਾਂ ਬਣਾਈਆਂ | ਜਲੰਧਰ ਦੀ ਟੀਮ ਵਲੋਂ ਗਗਨਪ੍ਰੀਤ ਨੇ 4 ਵਿਕਟਾਂ, ਗੁਰਮਹਿਕ ਤੇ ਮਲਿਕਾ ਨੇ 2-2 ਵਿਕਟਾਂ ਲਈਆਂ ਤੇ ਅਨੁਸ਼ਕਾ ਨੇ 1 ਵਿਕਟ ਹਾਸਿਲ ਕੀਤੀ | ਇਸ ਮੌਕੇ ਜੇ. ਡੀ. ਸੀ. ਏ. ਦੇ ਪ੍ਰਧਾਨ ਸੰਜੀਵ ਕੁਮਾਰ, ਸਕੱਤਰ ਅਰਮਿੰਦਰ ਸਿੰਘ, ਉਪ ਪ੍ਰਧਾਨ ਰਾਜਨ ਚੋਪੜਾ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਖਜਾਨਚੀ ਰਿਸ਼ੀ ਰਾਜ, ਕੋਚ ਆਸ਼ੂਤੋਸ਼ ਸ਼ਰਮਾਂ, ਸਹਾਇਕ ਕੋਚ ਸ਼ਰਨਦੀਪ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ |