16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਮਾਰਟ ਸਿਟੀ ਤੇ ਕੁਟੇਸ਼ਨਾਂ ਦੇ ਕੰਮਾਂ ਦੀ ਵਿਜੀਲੈਂਸ ਕਰ ਰਹੀ ਹੈ ਜਾਂਚ <br/>

ਅਜੀਤ ਡੈਸਕ 20-06-2025
ਜਲੰਧਰ ਦੀ ਵਿਜੀਲੈਂਸ ਬਿਊਰੋ ਵਲੋਂ ਕਈ ਕਰੋੜਾਂ ਦੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਲੰਬੇ ਸਮੇਂ ਤੋਂ ਜਾਂਚ ਦਾ ਕੰਮ ਚੱਲ ਰਿਹਾ ਹੈ ਜਦਕਿ ਭਿ੍ਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਰਮਨ ਅਰੋੜਾ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਨਿਗਮ ਵਿਚ ਆ ਕੇ ਕੁਟੇਸ਼ਨਾਂ 'ਤੇ ਤੇ ਬਿਨਾਂ ਟੈਂਡਰਾਂ ਤੋਂ ਹਲਕੇ ਵਿਚ ਕਰਵਾਏ ਗਏ ਕੰਮਾਂ ਦੀ ਜਾਂਚ ਦਾ ਕੰਮ ਵੀ ਕੀਤਾ ਸੀ ਤੇ ਵਿਜੀਲੈਂਸ ਨੇ ਇਸ ਮਾਮਲੇ ਵਿਚ ਕਾਫੀ ਰਿਕਾਰਡ ਤਲਬ ਕੀਤਾ ਸੀ | ਵਿਜੀਲੈਂਸ ਬਿਊਰੋ ਵਲੋਂ ਕੁਟੇਸ਼ਨਾਂ ਦੇ ਆਧਾਰ 'ਤੇ ਕੀਤੇ ਗਏ ਕੰਮਾਂ ਦੇ ਮਾਮਲੇ ਵਿਚ ਕਾਫੀ ਜਾਣਕਾਰੀ ਹਾਸਲ ਕੀਤੀ ਸੀ ਤਾਂ ਇਸ ਮਾਮਲੇ ਵਿਚ ਕਈ ਐੱਸ. ਡੀ. ਓ. ਤੇ ਜੇ. ਈ. ਨੂੰ ਤਲਬ ਕੀਤਾ ਗਿਆ ਸੀ | ਇਸ ਜਾਂਚ ਦੀ ਵੀ ਅਜੇ ਹੋਰ ਸਚਾਈ ਬਾਹਰ ਆਉਣੀ ਹੈ ਜਿਸ ਬਾਰੇ ਲੋਕਾਂ ਨੂੰ ਵੀ ਜਾਣਕਾਰੀ ਹੋ ਸਕੇ ਕਿ ਜਿੱਥੇ ਕਿ ਸਰਕਾਰ ਜ਼ਰੂਰੀ ਹਾਲਾਤਾਂ ਵਿਚ ਹੀ ਕੁਟੇਸ਼ਨਾਂ 'ਤੇ ਕੰਮ ਕਰਵਾਉਣ ਦੀ ਹਦਾਇਤ ਦਿੰਦੀ ਹੈ ਤੇ ਦੂਜੇ ਪਾਸੇ ਈ-ਟੈਂਡਰਾਂ ਦੀ ਜਗਾ ਕੁਟੇਸ਼ਨਾਂ 'ਤੇ ਹੀ ਕੰਮ ਕਰਵਾਏ ਜਾਂਦੇ ਰਹੇ ਸਨ |

ਪਿਛਲੀ ਖ਼ਬਰ ਨਿਗਮ ਦੇ ਕਈ ਮਾਮਲਿਆਂ ਦੀ ਚੱਲ ਰਹੀ ਜਾਂਚ- ਨਹੀਂ ਨਿਕਲਦਾ ਕੋਈ ਨਤੀਜਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਲੂ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।