17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨਿਗਮ ਦੇ ਕਈ ਮਾਮਲਿਆਂ ਦੀ ਚੱਲ ਰਹੀ ਜਾਂਚ- ਨਹੀਂ ਨਿਕਲਦਾ ਕੋਈ ਨਤੀਜਾ

ਅਜੀਤ ਡੈਸਕ 20-06-2025
ਜਲੰਧਰ, 19 ਜੂਨ (ਸ਼ਿਵ)-ਇਕ ਪਾਸੇ ਪੰਜਾਬ ਸਰਕਾਰ ਨੇ ਭਿ੍ਸ਼ਟਾਚਾਰ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਵਿਧਾਇਕ ਰਮਨ ਅਰੋੜਾ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ ਜਿਸ 'ਤੇ ਵਿਜੀਲੈਂਸ ਬਿਊਰੋ ਵਲੋਂ ਕਾਫੀ ਸਮੇਂ ਤੱਕ ਇਸ ਮਾਮਲੇ ਦੀ ਜਾਂਚ ਦਾ ਕੰਮ ਕੀਤਾ ਜਾਂਦਾ ਰਿਹਾ ਸੀ ਤੇ ਦੂਜੇ ਪਾਸੇ ਨਗਰ ਨਿਗਮ ਵਲੋਂ ਕਈ ਖ਼ਾਮੀਆਂ ਫੜੇ ਜਾਣ ਤੋਂ ਬਾਅਦ ਵੀ ਨਿਗਮ ਪ੍ਰਸ਼ਾਸਨ ਇਨ੍ਹਾਂ ਮਾਮਲਿਆਂ 'ਚ ਅਜੇ ਤੱਕ ਪ੍ਰਭਾਵੀ ਕਾਰਵਾਈ ਨਹੀਂ ਕਰ ਸਕਿਆ ਹੈ ਤੇ ਮੇਅਰ ਵਲੋਂ ਸਮੇਂ-ਸਮੇਂ 'ਤੇ ਮਾਰੇ ਜਾਂਦੇ ਛਾਪੇ ਤੇ ਕੀਤੀ ਜਾਂਦੀ ਕਾਰਵਾਈ ਦਾ ਵੀ ਕੋਈ ਫ਼ਾਇਦਾ ਨਹੀਂ ਹੁੰਦਾ ਹੈ | ਮੇਅਰ ਵਨੀਤ ਧੀਰ ਨੇ ਜਿੱਥੇ ਕੰਮ ਵਿਚ ਸੁਧਾਰ ਲਿਆਉਣ ਲਈ ਛਾਪੇਮਾਰੀ ਕੀਤੀ ਹੈ ਪਰ ਦੂਜੇ ਪਾਸੇ ਅਜੇ ਅਫ਼ਸਰਸ਼ਾਹੀ ਵਲੋਂ ਮੇਅਰ ਵਲੋਂ ਖ਼ਾਮੀਆਂ ਫੜੇ ਜਾਣ ਦੇ ਬਾਵਜੂਦ ਪ੍ਰਭਾਵੀ ਕਾਰਵਾਈ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ | ਪਹਿਲਾ ਮਾਮਲਾ ਜੈਤੇਵਾਲੀ ਟਰੀਟਮੈਂਟ ਪਲਾਂਟ ਦਾ ਹੈ ਜਿੱਥੇ ਕਿ ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਛਾਪੇਮਾਰੀ ਕਰਕੇ ਕਈ ਖ਼ਾਮੀਆਂ ਫੜੀਆਂ ਸੀ ਪਰ ਹੁਣ ਕਈ ਦਿਨ ਬਾਅਦ ਵੀ ਇਸ ਮਾਮਲੇ ਵਿਚ ਕਾਰਵਾਈ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤੇ ਚਾਹੇ ਨੋਟਿਸ ਦਿੱਤਾ ਗਿਆ ਹੈ ਪਰ ਅਜੇ ਵੀ ਖ਼ਾਮੀਆਂ 'ਚ ਸੁਧਾਰ ਨਹੀਂ ਲੱਗ ਰਿਹਾ ਹੈ ਜਦਕਿ ਨਿਗਮ ਪ੍ਰਸ਼ਾਸਨ ਵਲੋਂ ਇਸ ਪਲਾਂਟ ਦੀ ਸੰਭਾਲ ਲਈ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੀਤਾ ਜਾਂਦਾ ਹੈ | ਇਸ ਤੋਂ ਪਹਿਲਾਂ ਮਾਮਲਾ ਕੂੜਾ ਚੁਕਾਉਣ ਦੇ ਕੰਮਾਂ ਦੀ ਬਿੱਲਾਂ ਦੀ ਕੀਤੀ ਗਈ ਅਦਾਇਗੀ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਪਰ ਇਸ ਬਾਰੇ ਅਜੇ ਤੱਕ ਸਚਾਈ ਬਾਹਰ ਨਹੀਂ ਆ ਸਕੀ ਹੈ | ਇਸ ਤੋਂ ਵੀ ਪਹਿਲਾਂ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨਰ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਆਪ ਸੜਕਾਂ ਸਾਫ਼ ਕਰਨ ਲਈ ਲਿਆਂਦੀਆਂ ਗਈਆਂ ਰੋਡ ਸਵੀਪਿੰਗ ਮਸ਼ੀਨਾਂ ਨੂੰ ਤੇਲ ਜਾਰੀ ਹੋਣ ਦਾ ਮਾਮਲਾ ਫੜਿਆ ਸੀ ਕਿ ਉਕਤ ਮਸ਼ੀਨਾਂ ਵਲੋਂ ਸੜਕਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ ਸੀ ਪਰ ਉਨ੍ਹਾਂ ਨੂੰ ਸੈਂਕੜੇ ਲੀਟਰ ਤੇਲ ਜਾਰੀ ਹੁੰਦਾ ਰਹਿੰਦਾ ਸੀ | ਇਹ ਮਾਮਲਾ ਦੱਬ ਕਹਿ ਕੇ ਰਹਿ ਗਿਆ ਹੈ | 66 ਫੁੱਟੀ ਰੋਡ ਸਥਿਤ ਕਈ ਕਾਲੋਨੀਆਂ ਦਾ ਸੀਵਰ ਦੀ ਫ਼ੀਸਾਂ ਦੀ ਅਦਾਇਗੀ ਨਾ ਹੋਣ ਬਾਰੇ ਵੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਸੀ ਤੇ ਇਸ ਦਾ ਰਿਕਾਰਡ ਵੀ ਤਲਬ ਕੀਤਾ ਗਿਆ ਸੀ ਜਦਕਿ ਬਾਅਦ 'ਚ ਪੁੱਡਾ ਨੇ ਨਿਗਮ ਵਲੋਂ ਇਸ ਮਾਮਲੇ 'ਚ ਮੰਗੀ ਗਈ ਫ਼ੀਸ ਨੂੰ ਕਾਫੀ ਜ਼ਿਆਦਾ ਦੱਸਿਆ ਸੀ | ਇਸੇ ਤਰ੍ਹਾਂ ਨਾਲ ਕੁੱਝ ਦਿਨ ਪਹਿਲਾਂ ਹੀ ਗਾਜੀਗੁੱਲਾ ਦੀ ਸੀਵਰੇਜ ਸਮੱਸਿਆ ਹੱਲ ਨਾ ਕਰਨ ਦੇ ਮਾਮਲੇ 'ਚ ਨਿਗਮ ਕਮਿਸ਼ਨਰ ਵਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਤੇ ਇਸ ਮਾਮਲੇ 'ਚ ਕਈਆਂ ਨੂੰ ਨੋਟਿਸ ਤੇ ਇਕ ਅਫ਼ਸਰ ਨੂੰ ਬਰਖ਼ਾਸਤ ਕੀਤਾ ਗਿਆ ਸੀ ਪਰ ਹੁਣ ਇਹ ਮਾਮਲਾ ਵੀ ਠੰਢਾ ਹੰੁਦਾ ਨਜ਼ਰ ਆ ਰਿਹਾ ਹੈ | ਕਈ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਖ਼ਾਮੀਆਂ ਫੜੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਨਿਗਮ ਪ੍ਰਸ਼ਾਸਨ ਦੇ ਅਕਸ 'ਤੇ ਮਾੜਾ ਅਸਰ ਪੈਂਦਾ ਹੈ |
ਪਿਛਲੀ ਖ਼ਬਰ ਕੇਬੀਸੀ ਗਲੋਬਲ ਲਿਮਟਿਡ ਵਲੋਂ ਧਾਰਨ ਇਨਫਰਾ ਸੋਲਰ ਪ੍ਰਾਈਵੇਟ ਲਿਮਟਿਡ ਦੇ ਗਠਨ ਦਾ ਐਲਾਨ ਅਗਲੀ ਖ਼ਬਰ ਸਮਾਰਟ ਸਿਟੀ ਤੇ ਕੁਟੇਸ਼ਨਾਂ ਦੇ ਕੰਮਾਂ ਦੀ ਵਿਜੀਲੈਂਸ ਕਰ ਰਹੀ ਹੈ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।