17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੇਬੀਸੀ ਗਲੋਬਲ ਲਿਮਟਿਡ ਵਲੋਂ ਧਾਰਨ ਇਨਫਰਾ ਸੋਲਰ ਪ੍ਰਾਈਵੇਟ ਲਿਮਟਿਡ ਦੇ ਗਠਨ ਦਾ ਐਲਾਨ

ਅਜੀਤ ਡੈਸਕ 20-06-2025
ਜਲੰਧਰ, 19 ਜੂਨ (ਅ.ਬ.)-ਨਾਸਿਕ ਸਥਿਤ ਕੇਬੀਸੀ ਗਲੋਬਲ ਲਿਮਟਿਡ, ਜੋ ਇਨਫਰਾਸਟਰਕਚ ਤੇ ਈਪੀਸੀ ਸੇਵਾਵਾਂ 'ਚ ਇੱਕ ਮੋਹਰੀ ਨਾਮ ਹੈ , ਨੇ ਨਵਿਆਉਣਯੋਗ ਊਰਜਾ ਖੇਤਰ 'ਚ ਆਪਣੇ ਵਿਸਥਾਰ ਦੇ ਹਿੱਸੇ ਵਜੋਂ ਇੱਕ ਨਵੀਂ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਧਾਰਨ ਇੰਫਰਾ ਸੋਲਰ ਪ੍ਰਾਈਵੇਟ ਲਿਮਟਿਡ ਦੇ ਗਠਨ ਦਾ ਐਲਾਨ ਕੀਤਾ ਹੈ | ਡਾਇਰੈਕਟਰ ਬੋਰਡ ਨੇ 13 ਜੂਨ, 2025 ਨੂੰ ਹੋਈ ਆਪਣੀ ਮੀਟਿੰਗ ਵਿੱਚ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ | ਨਵੀਂ ਕੰਪਨੀ ਸੂਰਜੀ ਅਤੇ ਹਾਈਬਿ੍ਡ ਊਰਜਾ 'ਤੇ ਧਿਆਨ ਕੇਂਦਰਿਤ ਕਰੇਗੀ, ਜੋ ਕਿ ਸਥਿਰਤਾ ਅਤੇ ਹਰੀ ਤਕਨਾਲੋਜੀ ਪ੍ਰਤੀ ਕੰਪਨੀ ਦੀ ਵਚਨਬੱਧਤਾ ਦੇ ਅਨੁਸਾਰ ਹੋਵੇਗੀ, ਜਿਸਦੀ 100% ਮਾਲਕੀ ਧਾਰਨ ਇੰਫਰਾ-ਈਪੀਸੀ ਲਿਮਟਿਡ ਕੋਲ ਰਹੇਗੀ | ਇਹ ਹਰੀ ਊਰਜਾ ਤੇ ਬੁਨਿਆਦੀ ਢਾਂਚਾ ਈਕੋਸਿਸਟਮ ਵਿੱਚ ਮੌਜੂਦਗੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਰਣਨੀਤਕ ਕਦਮ ਹੈ |

ਪਿਛਲੀ ਖ਼ਬਰ ਰੈਡੀਮੇਡ ਕੱਪੜਿਆਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਨਿਗਮ ਦੇ ਕਈ ਮਾਮਲਿਆਂ ਦੀ ਚੱਲ ਰਹੀ ਜਾਂਚ- ਨਹੀਂ ਨਿਕਲਦਾ ਕੋਈ ਨਤੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।