17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਰੈਡੀਮੇਡ ਕੱਪੜਿਆਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ <br/>

ਸੀ ਸੀ ਟੀ ਵੀ ਕੈਮਰਿਆਂ 'ਚ ਕੈਦ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ | <br/> 20-06-2025
ਜਲੰਧਰ, 19 ਜੂਨ (ਐੱਮ. ਐੱਸ. ਲੋਹੀਆ)-ਬਿਤੀ ਰਾਤ ਅਟਾਰੀ ਬਜ਼ਾਰ ਤੇ ਭੈਰੋ ਬਾਜ਼ਾਰ ਵਿੱਚ ਰੈਡੀਮੇਡ ਕੱਪੜਿਆਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਵਾਰਦਾਤਾਂ ਦੁਕਾਨਾਂ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ, ਜਿਨ੍ਹਾਂ ਸਬੰਧੀ ਪੀੜ੍ਹਤ ਦੁਕਾਨਦਾਰਾਂ ਵਲੋਂ ਸਬੰਧਤ ਪੁਲਿਸ ਥਾਣਿਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ | ਅਟਾਰੀ ਬਾਜ਼ਾਰ 'ਚ ਚਲ ਰਹੀ ਨਿਊ ਜਸ਼ਨ ਗਰਮੇਂਟਸ ਨਾਮ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੋ ਵਿਅਕਤੀਆਂ ਨੇ ਅੰਦਰੋਂ ਕਰੀਬ 70 ਹਾਜ਼ਰ ਦੀ ਨਕਦੀ ਚੋਰੀ ਕਰ ਲਈ ਹੈ | ਦੂਜੀ ਵਾਰਦਾਤ ਭੈਰੋਂ ਬਾਜ਼ਾਰ 'ਚ ਚੱਲ ਰਹੀ ਸੋਡਲ ਗਰਮੇਂਟਸ ਉੱਤੇ ਹੋਈ, ਜਿਸ ਸੰਬੰਧੀ ਦੁਕਾਨ ਮਾਲਕ ਰਾਜਨ ਚੱਡਾ ਨੇ ਦੱਸਿਆ ਕਿ ਬੁੱਧਵਾਰ ਰਾਤ 9 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ | ਵੀਰਵਾਰ ਸਵੇਰੇ ਉਸ ਨੂੰ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ | ਸੂਚਨਾ ਮਿਲਣ 'ਤੇ ਉਸ ਨੇ ਆਪਣੇ ਮੋਬਾਈਲ ਤੋਂ ਦੁਕਾਨ 'ਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ, ਤਾਂ ਵਾਰਦਾਤ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ 'ਤੇ ਪਹੁੰਚਿਆ | ਜਦੋਂ ਉਸ ਨੇ ਦੁਕਾਨ ਅੰਦਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗਲੇ ਵਿਚ ਪਈ ਕਰੀਬ 15 ਹਜ਼ਾਰ ਦੀ ਨਕਦੀ ਚੋਰੀ ਹੋ ਗਈ ਹੈ | ਉਸ ਨੇ ਵਾਰਦਾਤ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਐਨ. ਸੀ. ਸੀ. ਕੈਂਪ ਅਨੁਸ਼ਾਸਨ ਤੇ ਲੀਡਰਸ਼ਿਪ ਦੀ ਭਾਵਨਾ ਦੇ ਉਦੇਸ਼ ਨਾਲ ਸਮਾਪਤ <br/> ਅਗਲੀ ਖ਼ਬਰ ਕੇਬੀਸੀ ਗਲੋਬਲ ਲਿਮਟਿਡ ਵਲੋਂ ਧਾਰਨ ਇਨਫਰਾ ਸੋਲਰ ਪ੍ਰਾਈਵੇਟ ਲਿਮਟਿਡ ਦੇ ਗਠਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।