17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਐਨ. ਸੀ. ਸੀ. ਕੈਂਪ ਅਨੁਸ਼ਾਸਨ ਤੇ ਲੀਡਰਸ਼ਿਪ ਦੀ ਭਾਵਨਾ ਦੇ ਉਦੇਸ਼ ਨਾਲ ਸਮਾਪਤ <br/>

ਐਨ. ਸੀ. ਸੀ. ਕੈਂਪ ਦੀ ਸਮਾਪਤੀ ਮੌਕੇ ਕੈਡਿਟਾਂ ਨੂੰ ਸਨਮਾਨਿਤ ਕਰਦੇ ਹੋਏ ਕਰਨਲ ਵਿਨੋਦ ਜੋਸ਼ੀ ਤੇ ਹੋਰ ਅਧਿਕਾਰੀ | ਅਜੀਤ ਤਸਵੀਰ <br/> 20-06-2025
ਜਲੰਧਰ, 19 ਜੂਨ (ਜਸਪਾਲ ਸਿੰਘ)-ਡੀ.ਏ.ਵੀ. ਯੂਨੀਵਰਸਿਟੀ ਵਿਖੇ 2 ਪੰਜਾਬ ਐੱਨ.ਸੀ.ਸੀ. ਬਟਾਲੀਅਨ ਵਲੋਂ ਲਗਾਇਆ ਗਿਆ 10-ਦਿਨਾਂ ਸਿਖਲਾਈ ਕੈਂਪ ਬੱਚਿਆਂ ਅੰਦਰ ਅਨੁਸ਼ਾਸ਼ਨ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸਮਾਪਤ ਹੋਇਆ | ਕੈਂਪ 'ਚ ਕਾਲਜ ਤੇ ਸਕੂਲੀ ਨÏਜਵਾਨਾਂ ਨੂੰ ਫੌਜੀ ਸਿਖਲਾਈ ਦਿੱਤੀ ਗਈ ¢ ਇਸ ਫੌਜੀ ਸਿਖਲਾਈ ਦਾ ਮੁੱਖ ਉਦੇਸ਼ ਐਨ.ਸੀ.ਸੀ. ਕੈਡਿਟਾਂ ਨੂੰ ਜ਼ਿੰਮੇਵਾਰ ਨਾਗਰਿਕਾਂ ਵਿੱਚ ਢਾਲਣਾ ਹੈ ਅਤੇ ਵਿਆਪਕ ਸ਼ਖਸੀਅਤ ਵਿਕਾਸ ਕਰਨਾ ਹੈ ¢ ਆਖਰੀ ਦਿਨ ਕੈਡਿਟਾਂ ਦੇ ਅਨੁਸ਼ਾਸਨ ਅਤੇ ਸਮਰਪਣ ਦਾ ਪ੍ਰਮਾਣ ਸੀ, ਜਿਸ ਵਿੱਚ ਅੰਤਰ-ਕੰਪਨੀ ਡਿ੍ਲ ਮੁਕਾਬਲੇ ਹੋਏ ਜੋ ਫÏਜੀ ਸਿਖਲਾਈ ਦੀ ਰੀੜ੍ਹ ਦੀ ਹੱਡੀ ਹਨ ¢ ਸਵੇਰ ਦੀ ਸ਼ੁਰੂਆਤ ਡਿ੍ਲ ਮੁਕਾਬਲਿਆਂ ਨਾਲ ਹੋਈ, ਜਿੱਥੇ ਚਾਰੋਂ ਕੰਪਨੀਆਂ ਜੋਗਿੰਦਰ, ਬਾਨਾ, ਕਰਮ ਤੇ ਸੇਖੋਂ (ਪਰਮ ਵੀਰ ਚੱਕਰ ਪੁਰਸਕਾਰ ਜੇਤੂਆਂ ਦੇ ਨਾਮ 'ਤੇ) ਨੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ ¢ ਹਰੇਕ ਕੈਡੇਟ ਨੇ ਅਨੁਸ਼ਾਸਨ, ਟੀਮ ਵਰਕ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਕੰਪਨੀ ਨੂੰ ਪ੍ਰਦਰਸ਼ਿਤ ਕੀਤਾ ¢ ਪੰਜਾਬ ਪੁਲਿਸ ਦੁਆਰਾ ਸਾਈਬਰ ਸੁਰੱਖਿਆ ਬਾਰੇ ਕੈਡਿਟਾਂ ਨੂੰ ਜਾਣਕਾਰੀ ਦਿੱਤੀ ਗਈ, ਜਦਕਿ ਗਾਇਨੀਕੋਲੋਜਿਸਟ ਦੁਆਰਾ ਸਿਹਤ ਤੇ ਸਫਾਈ ਬਾਰੇ ਸੈਸ਼ਨਾਂ ਨੇ ਮਹੱਤਵਪੂਰਨ ਗਿਆਨ ਪ੍ਰਦਾਨ ਕੀਤਾ ¢ ਆਫ਼ਤ ਪ੍ਰਬੰਧਨ ਤੇ ਸਿਵਲ ਡਿਫੈਂਸ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ ਡੀ ਆਰ ਐੱਫ) ਦੇ ਮਾਹਿਰਾਂ ਨੇ ਸਮਝਾਇਆ ¢ ਪੰਜਾਬ ਫਾਇਰ ਸਰਵਿਸ ਦੁਆਰਾ ਅੱਗ ਬੁਝਾਉਣ ਵਾਲੇ ਯੰਤਰਾਂ ਰਾਹੀਂ ਕੈਡਿਟਾਂ ਨੂੰ ਅੱਗ ਲੱਗਣ ਦੇ ਹਾਲਾਤਾਂ ਵਿੱਚ ਕਿਵੇਂ ਬਚਾਅ ਕਰਨਾ ਹੈ, ਬਾਰੇ ਦੱਸਿਆ ਗਿਆ¢ ਰੱਖਿਆ ਬਲਾਂ 'ਚ ਰੁਜ਼ਗਾਰ ਦੇ ਮÏਕਿਆਂ ਬਾਰੇ ਕਰਨਲ ਵਿਨੋਦ ਜੋਸ਼ੀ ਨੇ ਕੈਡਿਟਾਂ ਨੂੰ ਵਿਸਥਾਰ ਪੂਰਵਕ ਦੱਸਿਆ ¢ ਸ਼ਾਮ ਦਾ ਸਮਾਪਨ ਇੱਕ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਇਆ, ਜਿਸ ਵਿੱਚ ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ, ਮੁੱਖ ਮਹਿਮਾਨ ਅਤੇ ਬਿ੍ਗੇਡੀਅਰ ਅਜੇ ਤਿਵਾੜੀ, ਸੈਨਾ ਮੈਡਲ, ਗਰੁੱਪ ਕਮਾਂਡਰ ਐਨਸੀਸੀ ਜਲੰਧਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ¢

ਪਿਛਲੀ ਖ਼ਬਰ ਕੰਪਨੀ ਬਾਗ ਚੌਕ ਦੀਆਂ ਟੈ੍ਰਫਿਕ ਲਾਈਟਾਂ ਠੀਕ ਹੋਣ 'ਤੇ ਲੋਕ ਅਦਾਲਤ ਵਲੋਂ ਪਟੀਸ਼ਨ ਦਾ ਨਿਪਟਾਰਾ <br/> ਅਗਲੀ ਖ਼ਬਰ ਰੈਡੀਮੇਡ ਕੱਪੜਿਆਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।