17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਵਲੋਂ ਲਗਾਇਆ ਸਮਰ ਕੈਂਪ <br/>

ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਵਲੋਂ ਲਗਾਏ ਸਮਰ ਕੈਂਪ 'ਚ ਸ਼ਾਮਿਲ ਵਿਦਿਆਰਥੀਆਂ ਨਾਲ ਵਾਈਸ ਪਿ੍ੰਸੀਪਲ ਚਰਨਜੀਤ ਕੌਰ ਤੇ ਹੋਰ ਸਟਾਫ਼ ਮੈਂਬਰ | ਅਜੀਤ ਤਸਵੀਰ <br/> 20-06-2025
ਜਲੰਧਰ, 19 ਜੂਨ (ਹਰਵਿੰਦਰ ਸਿੰਘ ਫੁੱਲ)-ਸ੍ਰ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਪ੍ਰੀਤ ਨਗਰ ਸੋਢਲ ਵਲੋਂ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਲਗਾਇਆ ਗਿਆ ¢ ਜਿਸ 'ਚ ਵਿਦਿਆਰਥੀਆਂ ਨੂੰ ਖੇਡਾਂ, ਕਲਾ, ਸੰਗੀਤ, ਸ਼ਿਲਪਕਾਰੀ, ਨਾਨ ਫਾਇਰ ਕੁਕਿੰਗ, ਯੋਗਾ, ਐਰੋਬਿਕਸ, ਗਿੱਧਾ, ਭੰਗੜਾ ਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ¢ ਵਿਦਿਆਰਥੀਆਂ ਨੇ ਬਹੁਤ ਸਾਰੇ ਨਵੇਂ ਹੁਨਰ ਸਿੱਖੇ ਤੇ ਕੈਂਪ ਦਾ ਭਰਪੂਰ ਅਨੰਦ ਮਾਣਿਆ¢ ਕੈਂਪ ਦÏਰਾਨ ਸਕੂਲ ਵਲੋਂ ਬੱਚਿਆਂ ਦੇ 2 ਟਰਿੱਪ ਲਿਜਾਏ ਗਏ¢ ਪਹਿਲੇ ਟਰਿੱਪ 'ਚ ਅੱਠਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸਿਨੇਮਾ 'ਚ ਪੰਜਾਬੀ ਫ਼ਿਲਮ 'ਨਾਨਕ ਨਾਮ ਜਹਾਜ਼ ਹੈ' ਦਿਖਾਈ ਗਈ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਦੂਸਰੇ ਟਰਿੱਪ ਦÏਰਾਨ ਦੂਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਲਿਜਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਸਾਇੰਸ ਨਾਲ ਸੰਬੰਧਿਤ ਪ੍ਰੈ੍ਰਕਟੀਕਲੀ ਜਾਣਕਾਰੀ ਹਾਸਲ ਕੀਤੀ | ਇਹ ਸਮਰ ਕੈਂਪ ਤੇ ਟਰਿੱਪ ਸਕੂਲ ਦੇ ਵਾਈਸ ਪਿ੍ੰਸੀਪਲ ਚਰਨਜੀਤ ਕÏਰ ਦੀ ਅਗਵਾਈ ਹੇਠ ਕਰਵਾਏ ਗਏ ¢

ਪਿਛਲੀ ਖ਼ਬਰ ਬਿਜਲੀ ਲੋਡ ਨਾ ਵਧਾਉਣ ਵਾਲਿਆਂ ਖ਼ਿਲਾਫ ਪਾਵਰਕਾਮ ਵਲੋਂ ਕਾਰਵਾਈ ਦੀ ਤਿਆਰੀ <br/> ਅਗਲੀ ਖ਼ਬਰ ਕੰਪਨੀ ਬਾਗ ਚੌਕ ਦੀਆਂ ਟੈ੍ਰਫਿਕ ਲਾਈਟਾਂ ਠੀਕ ਹੋਣ 'ਤੇ ਲੋਕ ਅਦਾਲਤ ਵਲੋਂ ਪਟੀਸ਼ਨ ਦਾ ਨਿਪਟਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।