17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਿਜਲੀ ਲੋਡ ਨਾ ਵਧਾਉਣ ਵਾਲਿਆਂ ਖ਼ਿਲਾਫ ਪਾਵਰਕਾਮ ਵਲੋਂ ਕਾਰਵਾਈ ਦੀ ਤਿਆਰੀ <br/>

ਅਜੀਤ ਡੈਸਕ 20-06-2025
ਲੋਕ ਆਪਣੀ ਬਕਾਇਆ ਰਕਮ ਜਮ੍ਹਾਂ ਕਰਵਾਉਣ-ਇੰਜ. ਗੁਲਸ਼ਨ ਚੁਟਾਣੀ
ਪਾਵਰਕਾਮ ਦੇ ਉੱਤਰੀ ਜ਼ੋਨ ਦੇ ਡਿਪਟੀ ਚੀਫ਼ ਇੰਜ. ਗੁਲਸ਼ਨ ਚੁਟਾਣੀ ਨੇ ਕਿਹਾ ਕਿ ਕਈ ਲੋਕਾਂ ਵਲੋਂ ਏ. ਸੀ. ਤੇ ਹੋਰ ਭਾਰੀ ਬਿਜਲੀ ਖਪਤ ਕਰਨ ਵਾਲੇ ਉਪਕਰਨ ਲਗਾ ਲਏ ਜਾਂਦੇ ਹਨ ਪਰ ਉਨ੍ਹਾਂ ਵਲੋਂ ਲੋਡ ਨਹੀਂ ਵਧਾਇਆ ਜਾਂਦਾ ਹੈ ਜਿਸ ਕਰਕੇ ਸਿਸਟਮ ਦਾ ਨੁਕਸਾਨ ਹੋ ਰਿਹਾ ਹੈ ਤੇ ਇਸ ਕਰਕੇ ਇਸ ਤਰ੍ਹਾਂ ਦੇ ਖਪਤਕਾਰਾਂ ਨੂੰ ਕਾਰਵਾਈ ਤੋਂ ਬਚਣ ਲਈ ਆਪਣਾ ਆਪ ਲੋਡ ਵਧਾਉਣਾ ਚਾਹੀਦਾ ਹੈ | ਇਸ ਤੋ ਇਲਾਵਾ ਜਿਨ੍ਹਾਂ ਲੋਕਾਂ ਨੇ ਆਪਣੀਆਂ ਬਕਾਇਆ ਰਕਮਾਂ ਜਮਾਂ ਨਹੀਂ ਕਰਵਾਈਆਂ ਹਨ, ਉਹ ਆਪਣੀਆਂ ਰਕਮਾਂ ਜਮਾਂ ਕਰਵਾਉਣ ਨਹੀਂ ਤੇ ਪਾਵਰਕਾਮ ਦੀਆਂ ਟੀਮਾਂ ਕੁਨੈਕਸ਼ਨ ਕੱਟ ਦੇਣਗੀਆਂ |


ਜਲੰਧਰ, 19 ਜੂਨ (ਸ਼ਿਵ)-ਹੁਮਸ ਭਰੀ ਗਰਮੀ ਕਰਕੇ ਜਿੱਥੇ ਪਾਵਰਕਾਮ ਕੋਲ ਬਿਜਲੀ ਦੀ ਮੰਗ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਕਈ ਖਪਤਕਾਰਾਂ ਵਲੋਂ ਆਪਣਾ ਲੋਡ ਨਾ ਵਧਾਉਣ ਕਰਕੇ ਪਾਵਰਕਾਮ ਦੇ ਬਿਜਲੀ ਸਿਸਟਮ 'ਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਜਿੱਥੇ ਪਾਵਰਕਾਮ ਨੇ ਪੂਰਾ ਲੋਡ ਪਤਾ ਹੋਣ ਕਰਕੇ ਸਬੰਧਿਤ ਇਲਾਕਿਆਂ 'ਚ ਸਿਸਟਮ ਨੂੰ ਅਪਗ੍ਰੇਡ ਕਰਨਾ ਸੀ ਪਰ ਪਾਵਰਕਾਮ ਵਲੋਂ ਪੂਰੇ ਲੋਡ ਦਾ ਪਤਾ ਨਾ ਹੋਣ ਕਰਕੇ ਬਿਜਲੀ ਉਪਕਰਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਹੁਣ ਪਾਵਰਕਾਮ ਨੇ ਲੋਡ ਨਾ ਵਧਾਉਣ ਵਾਲਿਆਂ ਦੀ ਚੈਕਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਪਾਵਰਕਾਮ ਦੇ ਸੂਤਰਾਂ ਮੁਤਾਬਕ ਆਉਣ ਵਾਲ ਦਿਨਾਂ ਵਿਚ ਉਨ੍ਹਾਂ ਖਪਤਕਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਏ. ਸੀ. ਸਮੇਤ ਕਈ ਉਪਕਰਨ ਤਾਂ ਲਗਾ ਲਏ ਹਨ ਪਰ ਇਨ੍ਹਾਂ ਦਾ ਲੋਡ ਨਹੀਂ ਵਧਾਇਆ ਹੈ | ਤੰਗ ਬਾਜ਼ਾਰਾਂ ਵਿਚ ਕਈ-ਕਈ ਏ. ਸੀ. ਲਗਾਏ ਗਏ ਹਨ ਪਰ ਅਜੇ ਵੀ ਪਾਵਰਕਾਮ ਕੋਲ ਉਨ੍ਹਾਂ ਇਲਾਕਿਆਂ ਵਿਚ ਕੋਈ ਲੋਡ ਵਧਣ ਬਾਰੇ ਸਹੀ ਜਾਣਕਾਰੀ ਨਹੀਂ ਮਿਲਦੀ ਹੈ ਤੇ ਇਸ ਨਾਲ ਕਈ ਇਲਾਕਿਆਂ 'ਚ ਟਰਾਂਸਫ਼ਾਰਮਰ ਤਾਂ ਸੜ ਰਹੇ ਹਨ ਸਗੋਂ ਵੋਲਟੇਜ ਵੀ ਘੱਟ ਵਧ ਹੋ ਰਹੀ ਹੈ | ਦੋ ਤੋਂ ਤਿੰਨ ਸਾਲਾਂ ਵਿਚ ਲਗਾਤਾਰ ਗਰਮੀ ਵਧਣ ਕਰਕੇ ਬਾਜ਼ਾਰਾਂ 'ਚ ਵੱਡੀ ਗਿਣਤੀ ਵਿਚ ਏ. ਸੀ. ਲਗਾਏ ਗਏ ਹਨ ਪਰ ਪਾਵਰਕਾਮ ਦਾ ਕਹਿਣਾ ਸੀ ਕਿ ਏ. ਸੀ. ਲੱਗਣ ਕਰਕੇ ਲੋਡ ਵਧ ਗਏ ਹਨ ਪਰ ਪਾਵਰਕਾਮ ਕੋਲ ਜਾਣਕਾਰੀ ਨਹੀਂ ਹੈ |
ਡਿਫਾਲਟਰਾਂ ਵੱਲ 187.7 ਕਰੋੜ, ਕੁਨੈਕਸ਼ਨ ਕੱਟਣ ਦਾ ਕੰਮ ਸ਼ੁਰੂ
ਪਾਵਰਕਾਮ ਕੋਲ ਇਸ ਵੇਲੇ ਜਿੱਥੇ ਹੁਮਸ ਭਰੀ ਗਰਮੀ 'ਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਦਿਨ ਰਾਤ ਇਕ ਕਰਨਾ ਪੈ ਰਿਹਾ ਹੈ ਤੇ ਉਸ ਨੇ ਬਿਜਲੀ ਦੀ ਖ਼ਰੀਦ ਕਰਨ ਲਈ ਆਪਣੀ ਵਸੂਲੀ ਵੀ ਤੇਜ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਇਨ੍ਹਾਂ 'ਚ ਹੁਣ ਬਿਜਲੀ ਬਿੱਲਾਂ ਦੇ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ | ਪਾਵਰਕਾਮ ਨੇ ਸਿਰਫ਼ ਜਲੰਧਰ 'ਚ ਹੀ ਅਲੱਗ-ਅਲੱਗ ਵਰਗ ਦੇ ਖਪਤਕਾਰਾਂ ਤੋਂ 187.7 ਕਰੋੜ ਦੀ ਵਸੂਲੀ ਕਰਨੀ ਹੈ ਤੇ ਇਨ੍ਹਾਂ 'ਚ ਘਰੇਲੂ 105 ਕਰੋੜ, ਵਪਾਰਕ ਅਦਾਰਿਆਂ ਵੱਲ 70 ਕਰੋੜ ਤੇ ਸਨਅਤੀ ਕੁਨੈਕਸ਼ਨਾਂ ਤੋਂ 12 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ | ਪਾਵਰਕਾਮ ਸੂਤਰਾਂ ਦਾ ਕਹਿਣਾ ਸੀ ਕਿ ਦੋ ਦਿਨਾਂ ਵਿਚ ਟੀਮਾਂ ਨੇ ਡਿਫਾਲਟਰਾਂ ਤੋਂ 1.71 ਕਰੋੜ ਦੀ ਵਸੂਲੀ ਕੀਤੀ ਹੈ | ਉਧਰ ਮੈਨੇਜਮੈਂਟ ਦੀ ਹਦਾਇਤ ਤੋਂ ਬਾਅਦ ਡਿਫਾਲਟਰਾਂ ਤੋਂ ਆਪਣੀਆਂ ਕਰੋੜਾਂ ਦੀਆਂ ਰਕਮਾਂ ਵਸੂਲ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਹ ਰਕਮ ਵਪਾਰਕ ਕੁਨੈਕਸ਼ਨ ਜਿਨ੍ਹਾਂ ਵੱਲ 2 ਲੱਖ ਤੋਂ ਜ਼ਿਆਦਾ ਰਕਮ ਹੈ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਆਰੰਭੀ ਗਈ ਹੈ ਤੇ ਇਸ ਤੋਂ ਇਲਾਵਾ ਸਨਅਤੀ ਕੁਨੈਕਸ਼ਨ ਵਾਲੇ ਖਪਤਕਾਰ ਜਿਨਾਂ ਵੱਲ 1 ਲੱਖ ਰੁਪਏ ਵੀ ਰਕਮ ਬਕਾਇਆ ਹੈ | ਉਨ੍ਹਾਂ ਤੋਂ ਵਸੂਲੀ ਲਈ ਮੁਹਿੰਮ ਚੱਲ ਰਹੀ ਹੈ ਤੇ ਜੇਕਰ ਉਕਤ ਖਪਤਕਾਰ ਆਪਣੀ ਬਕਾਇਆ ਰਕਮ ਨਹੀਂ ਦੇਣਗੇ ਤਾਂ ਉਨਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ |


ਪਿਛਲੀ ਖ਼ਬਰ ਬੱਸ ਅੱਡੇ ਨੇੜਿਓਾ ਅਣਪਛਾਤੀ ਲਾਸ਼ ਮਿਲੀ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਵਲੋਂ ਲਗਾਇਆ ਸਮਰ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।