17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੇਂਟ ਸੋਲਜਰ ਕਾਲਜ 'ਚ ਮਾਨਸਿਕ ਵਿਕਾਸ ਲਈ ਸੈਮੀਨਾਰ

ਅਜੀਤ ਡੈਸਕ 20-06-2025
ਜਲੰਧਰ, 19 ਜੂਨ (ਪਵਨ ਖਰਬੰਦਾ)-ਸੇਂਟ ਸੋਲਜਰ ਕਾਲਜ (ਕੋ-ਐਡ) ਵਿਚ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਸੈਮੀਨਾਰ ਲਾਏ ਜਾ ਰਹੇ ਹਨ | ਗਰੁੱਪ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਕਾਲਜ ਵਿਚ ਬੀ.ਏ., ਬੀ.ਕਾਮ., ਬੀ.ਸੀ.ਏ., ਬੀ.ਪੀ.ਟੀ., ਡੀ.ਸੀ.ਏ., ਡੀ.ਪੀ.ਏ., ਡੀ.ਲਿਬ. ਪੀ.ਜੀ.ਡੀ.ਸੀ.ਏ., ਐਮ.ਬੀ.ਏ., ਬੀ.ਬੀ.ਏ, ਡੀ.ਸੀ.ਐਸ. ਕੋਰਸਾਂ ਵਿੱਚ ਉੱਚ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ | ਵਿਦਿਆਰਥੀਆਂ ਲਈ ਸਾਰੀ ਸੁਵਿਧਾਵਾਂ ਉਪਲਬਧ ਹਨ ਅਤੇ ਵਿਦਿਆਰਥੀਆਂ ਨੂੰ ਦਾਖਲਾ ਪ੍ਰੀਖਿਆ ਬਾਰੇ ਵੀ ਮਾਰਗਦਰਸ਼ਨ ਕੀਤਾ ਜਾਂਦਾ ਹੈ | ਕਾਲਜ ਵਿਚ ਦਾਖਲੇ ਲਈ ਪੰਜਾਬ ਰਾਜ ਤੋਂ ਬਾਹਰਲੇ ਵਿਦਿਆਰਥੀਆਂ ਦੀ ਦਿਲਚਸਪੀ ਵੱਧ ਰਹੀ ਹੈ | ਕਾਲਜ ਕੈਂਪਸ 'ਚ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਟੈਸਟਾਂ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਵਿਕਾਸ ਲਈ ਸਮੇਂ-ਸਮੇਂ 'ਤੇ ਸੈਮੀਨਾਰ ਲਾਏੇ ਜਾ ਰਹੇ ਹਨ | ਸੇਂਟ ਸੋਲਜ਼ਰ ਕਾਲਜ ਆਫ਼ ਐਜੂਕੇਸ਼ਨ ਖੇਤਰ ਦੇ ਪ੍ਰਸਿੱਧ ਸੰਸਥਾਨਾਂ ਵਿਚੋਂ ਇਕ ਹੈ ਤੇ ਇਸ ਨੇ ਹਮੇਸ਼ਾ ਵੱਖ-ਵੱਖ ਕੋਰਸਾਂ ਵਿੱਚ 100% ਨਤੀਜਾ ਦਿੱਤਾ ਹੈ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ |
ਪਿਛਲੀ ਖ਼ਬਰ ਕਾਗਜ਼ ਬਚਾਉਣ ਤੇ ਰੁੱਖਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਸੇਂਟ ਸੋਲਜਰ ਨੇ ਕਾਗਜ਼ ਬੱਚਤ ਮੁਹਿੰਮ ਦੀ ਕੀਤੀ ਸ਼ੁਰੂਆਤ... ਅਗਲੀ ਖ਼ਬਰ ਕੇ. ਐਮ. ਵੀ. ਕਾਲਜ ਦੀਆਂ ਵਿਦਿਆਰਥਣਾਂ ਦੀ 'ਬੋਰੋਸਿਲ' ਕੰਪਨੀ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।