17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਾਗਜ਼ ਬਚਾਉਣ ਤੇ ਰੁੱਖਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਸੇਂਟ ਸੋਲਜਰ ਨੇ ਕਾਗਜ਼ ਬੱਚਤ ਮੁਹਿੰਮ ਦੀ ਕੀਤੀ ਸ਼ੁਰੂਆਤ <br/>

ਸਮਾਗਮ ਦੌਰਾਨ ਹਾਜ਼ਰ ਵਿਦਿਆਰਥੀ | ਤਸਵੀਰ-ਜੀ.ਪੀ.ਸਿੰਘ <br/> 20-06-2025
ਜਲੰਧਰ, 19 ਜੂਨ (ਪਵਨ ਖਰਬੰਦਾ)-ਸੇਂਟ ਸੋਲਜਰ ਕਾਲਜ (ਸਹਿ-ਸਿੱਖਿਆ) ਜਲੰਧਰ ਦੇ ਈਕੋ ਕਲੱਬ ਨੇ ਕਾਲਜ ਡਾਇਰੈਕਟਰ ਡਾ. ਸ੍ਰੀਮਤੀ ਵੀਨਾ ਦਾਦਾ ਦੀ ਅਗਵਾਈ ਹੇਠ 'ਕਾਗਜ਼ ਬਚਾਓ, ਰੁੱਖ ਬਚਾਓ' ਸਿਰਲੇਖ ਵਾਲੀ ਇੱਕ ਕਾਗਜ਼-ਬਚਤ ਮੁਹਿੰਮ ਦੀ ਸ਼ੁਰੂਆਤ ਕੀਤੀ | ਵਿਦਿਆਰਥੀਆਂ ਨੇ ਆਪਣੇ ਅਭਿਆਸ ਸਮੇਂ 'ਚ ਵਰਤੀਆਂ ਗਈਆਂ ਸ਼ੀਟਾਂ 'ਚੋਂ ਅਣਵਰਤੀਆਂ ਸ਼ੀਟਾਂ ਨੂੰ ਮੁੜ ਵਰਤੋਂ ਲਈ ਇਕੱਠਾ ਕੀਤਾ¢ ਕਾਲਜ ਪਿ੍ੰਸੀਪਲ, ਡਾ. ਮਨਜੀਤ ਕÏਰ ਨੇ ਭਾਗੀਦਾਰਾਂ ਨੂੰ ਦੱਸਿਆ ਕਿ ਇਹ ਕਾਗਜ਼ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਤੇ ਵਾਤਾਵਰਨ ਸੰਬੰਧੀ ਮੁੱਦਿਆਂ ਤੇ ਉਨ੍ਹਾਂ ਦੇ ਹੱਲ 'ਤੇ ਚਰਚਾ ਕਰਨ ਲਈ ਇੱਕ ਸਾਲਾਨਾ ਅਭਿਆਸ ਹੈ¢ ਇਸ ਮੌਕੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਤੇ ਵਾਤਾਵਰਨ ਦੀ ਰੱਖਿਆ ਕਰਨ ਦਾ ਪ੍ਰਣ ਲਿਆ¢ ਗਰੁੱਪ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਕਾਲਜ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਨ੍ਹਾਂ ਵਾਤਾਵਰਨ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ¢

ਪਿਛਲੀ ਖ਼ਬਰ ਕੇ. ਐਮ. ਵੀ. ਕਾਲਜ ਵਿਖੇ ਬ੍ਰਾਜ਼ੀਲ ਤੋਂ ਆਏ ਫਰੈਂਚ ਅਧਿਆਪਕ ਮੈਡਮ ਜੂਲੀਆ ਦਾ ਸਵਾਗਤ <br/> ਅਗਲੀ ਖ਼ਬਰ ਸੇਂਟ ਸੋਲਜਰ ਕਾਲਜ 'ਚ ਮਾਨਸਿਕ ਵਿਕਾਸ ਲਈ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।