17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੇ. ਐਮ. ਵੀ. ਕਾਲਜ ਵਿਖੇ ਬ੍ਰਾਜ਼ੀਲ ਤੋਂ ਆਏ ਫਰੈਂਚ ਅਧਿਆਪਕ ਮੈਡਮ ਜੂਲੀਆ ਦਾ ਸਵਾਗਤ <br/>

ਅਜੀਤ ਡੈਸਕ 20-06-2025
ਜਲੰਧਰ, 19 ਜੂਨ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਾ ਜਲੰਧਰ ਦੁਆਰਾ ਬ੍ਰਾਜ਼ੀਲ ਤੋਂ ਵਿਸ਼ੇਸ਼ ਤÏਰ 'ਤੇ ਆਏ ਫਰੈਂਚ ਅਧਿਆਪਕ ਮੈਡਮ ਜੂਲੀਆ ਦਾ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਤੇ ਸਮੂਹ ਅਧਿਆਪਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ¢ ਕੇ.ਐਮ.ਵੀ ਸਕੂਲ ਆਫ਼ ਕਮਿਊਨੀਕੇਸ਼ਨਸ ਦੇ ਅਧੀਨ ਇਛੁੱਕ ਵਿਦਿਆਰਥੀਆਂ ਨੂੰ ਫਰੈਂਚ ਭਾਸ਼ਾ ਦੀ ਸਿੱਖਿਆ ਪ੍ਰਦਾਨ ਕਰਨ ਲਈ ਮੈਡਮ ਜੂਲੀਆ ਨੂੰ ਸੰਸਥਾ 'ਚ ਸੱਦਾ ਦਿੱਤਾ ਗਿਆ ਹੈ ¢ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਪਿ੍ੰਸੀਪਲ ਨੇ ਦੱਸਿਆ ਕਿ ਕੇ.ਐਮ.ਵੀ. ਵਿਖੇ ਫਰੈਂਚ ਲੈਂਗੂਏਜ ਪ੍ਰÏਫੀਸ਼ੈਂਸੀ ਸਰਟੀਫਿਕੇਟ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ ¢ ਇਸ ਸਰਟੀਫਿਕੇਟ ਕੋਰਸ ਰਾਹੀਂ ਜੋ ਕਿ ਲੜਕੀਆਂ ਦੇ ਨਾਲ-ਨਾਲ ਲੜਕਿਆਂ ਲਈ ਵੀ ਖੁੱਲ੍ਹਾ ਹੈ, ਬਹੁਤ ਹੀ ਸਰਲ ਫੀਸ ਤੇ ਲਚਕਦਾਰ ਸਮਾਂ ਸਾਰਣੀ ਦੇ ਨਾਲ ਵਿਦਿਆਰਥੀਆਂ ਨੂੰ ਫਰੈਂਚ ਭਾਸ਼ਾ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ¢ ਇਸ ਕੋਰਸ ਲਈ ਆਨਲਾਈਨ ਕਲਾਸਾਂ ਦਾ ਵੀ ਪ੍ਰਬੰਧ ਹੈ ਤੇ ਵਿਦਿਆਰਥੀ ਫਰੈਂਚ ਭਾਸ਼ਾ ਦੇ ਮਾਹਿਰ ਮੈਡਮ ਜੂਲੀਆ ਤੋਂ ਯਕੀਨੀ ਤÏਰ 'ਤੇ ਸਕਾਰਾਤਮਕ ਜਾਣਕਾਰੀ ਪ੍ਰਾਪਤ ਕਰਨਗੇ ¢ ਇਸ ਤੋਂ ਇਲਾਵਾ ਕੇ.ਐਮ.ਵੀ. ਸਕੂਲ ਆਫ ਕਮਿਊਨੀਕੇਸ਼ਨਸ ਦੇ ਤਹਿਤ ਸਮੇਂ-ਸਮੇਂ 'ਤੇ ਵਿਦਿਆਰਥਣਾਂ ਨੂੰ ਫਰੈਂਚ ਭਾਸ਼ਾ ਦੇ ਨਾਲ-ਨਾਲ ਸਪੈਨਿਸ਼, ਜਰਮਨ, ਚੀਨੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਦਿੱਤਾ ਜਾਂਦਾ ਹੈ ¢

ਪਿਛਲੀ ਖ਼ਬਰ ਸਰਬਜੀਤ ਸਿੰਘ ਮੱਕੜ ਦੇ ਸਪੁੱਤਰ ਦੀ ਪਹਿਲੀ ਬਰਸੀ ਕੱਲ੍ਹ <br/> ਅਗਲੀ ਖ਼ਬਰ ਕਾਗਜ਼ ਬਚਾਉਣ ਤੇ ਰੁੱਖਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਸੇਂਟ ਸੋਲਜਰ ਨੇ ਕਾਗਜ਼ ਬੱਚਤ ਮੁਹਿੰਮ ਦੀ ਕੀਤੀ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।