ਕਿਸ਼ਨਗੜ੍ਹ, 20 ਜੂਨ (ਹੁਸਨ ਲਾਲ)-ਬਿਆਸ ਪਿੰਡ ਵਿਖੇ ਗੁੱਗਾ ਜਾਹਰ ਪੀਰ ਸਿਰਕੰਡੀ ਬਾਮਰੀਆਂ ਵਾਲੇ ਦਰਬਾਰ 'ਤੇ ਸਲਾਨਾ ਜੋੜ ਮੇਲਾ, ਦਰਬਾਰ ਦੀ ਪ੍ਰਬੰਧਕ ਕਮੇਟੀ, ਪਿੰਡ ਦੇ ਪਤਵੰਤੇ ਸੱਜਣ ਤੇ ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ¢ ਮੇਲੇ ਦੀ ਸ਼ੁਰੂਆਤ ਦਰਬਾਰ ਤੇ ਝੰਡੇ ਦੀ ਰਸਮ ਉਪਰੰਤ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਵਲੋਂ ਪੂਜਾ ਤੇ ਹਵਨ ਯੱਗ ਦੇ ਸਮਾਪਨ ਉਪਰੰਤ ਕੀਤੀ ਗਈ¢ ਉਪਰੰਤ ਖੁੱਲੇ ਪੰਡਾਲ 'ਚ ਵੱਖ-ਵੱਖ ਗਾਇਕ ਕਲਾਕਾਰਾਂ ਤੋਂ ਇਲਾਵਾ ਨਾਮਵਰ ਗਾਇਕਾ ਗਿੰਨੀ ਮਾਹੀ ਵਲੋਂ ਆਪਣੇ ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਨਾਲ ਪੰਡਾਲ 'ਚ ਜੁੜ ਬੈਠੀਆ ਸੰਗਤਾਂ ਨੂੰ ਨਿਹਾਲ ਕੀਤਾ¢ ਮੇਲੇ ਦÏਰਾਨ ਦੀਪਕਾ ਮਹੰਤ ਅਲਾਵਲਪੁਰ ਵਾਲਿਆਂ ਵਲੋਂ ਬਤÏਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ¢ ਇਸ ਮÏਕੇ 'ਤੇ ਬੋਲਦਿਆਂ ਦਰਬਾਰ ਦੇ ਸੇਵਾਦਾਰ ਮਨੋਹਰ ਲਾਲ ਮਡਾਰ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਸਾਰੇ ਹੀ ਧਾਰਮਿਕ ਸਮਾਗਮ ਆਪਸ 'ਚ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜੋ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਸਦੀਵੀਂ ਬਰਕਰਾਰ ਰੱਖਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ¢ ਇਸ ਮÏਕੇ ਸੇਵਾਦਾਰ ਮਨੋਹਰ ਲਾਲ ਮਡਾਰ, ਪ੍ਰਧਾਨ ਬਲਵਿੰਦਰ ਕੁਮਾਰ ਬੱਬੀ, ਜਸਵਿੰਦਰ ਪਾਲ ਮਡਾਰ ਗਰੀਸ ਵਾਲੇ, ਸਰਪੰਚ ਊਸ਼ਾ ਰਾਣੀ, ਰੇਸ਼ਮ ਚੰਦ, ਹਰਬੰਸ ਲਾਲ, ਸੈਕਟਰੀ ਰਾਮ ਮੂਰਤੀ ਮਡਾਰ, ਜਸਵੰਤ ਸਿੰਘ, ਜੈ ਰਾਜ,ਪੋਲਾ ਰਾਮ, ਸੰਜੀਵ ਰੋਕੀ, ਓਾਕਾਰ ਚੰਦ, ਨਿਰਮਲ ਕੁਮਾਰ ਮਡਾਰ, ਦੇਬੀ, ਨਰਿੰਦਰ ਕੁਮਾਰ ਪੰਚ, ਦÏਲਤ ਰਾਮ ਮੱਦੀ, ਪ੍ਰਧਾਨ ਸੰਸਾਰ ਚੰਦ, ਰਾਜੂ, ਬਲਰਾਜ ਮਡਾਰ ਪੰਚ, ਤਾਰੂ, ਜੋਰਾ, ਸੋਨੂੰ (ਦੋਨੋਂ ਪੰਚ), ਰਵੀ ਆਦਿ ਵਿਸ਼ੇਸ਼ ਤÏਰ ਹਾਜਰ ਸਨ¢ ਪ੍ਰੋਗਰਾਮ ਦੇ ਅੰਤ 'ਚ ਪ੍ਰਬੰਧਕ ਕਮੇਟੀ ਵਲੋਂ ਦਾਨੀ, ਸੱਜਣਾ ਸੇਵਾਦਾਰਾਂ ਤੇ ਗਾਇਕਾਂ ਗਿੰਨੀ ਮਾਹੀ ਆਦਿ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ¢