17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅਵਾਰਾ ਪਸ਼ੂ ਅੱਗੇ ਆਉਣ ਕਾਰਨ ਪਿਕਅੱਪ ਗੱਡੀ ਡਵਾਈਡਰ ਨਾਲ ਟਕਰਾ ਕੇ ਪਲਟੀ

ਅਜੀਤ ਡੈਸਕ 21-06-2025
ਫਿਲੌਰ, 20 ਜੂਨ (ਸਤਿੰਦਰ ਸ਼ਰਮਾ)-ਸਥਾਨਕ ਮੁਖ ਮਾਰਗ 'ਤੇ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਇਕ ਪਿਕਅੱਪ ਗੱਡੀ ਬੇਕਾਬੂ ਹੋ ਕੇ ਨਾਲ ਬਣੇ ਡਵਾਈਡਰ ਨਾਲ ਜਾ ਟਕਰਾਈ ਤੇ ਪਲਟ ਗਈ | ਗੱਡੀ 'ਚ ਸਵਾਰ ਬੈਠਾ ਚਾਲਕ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ | ਸੜਕ ਸੁਰੱਖਿਆ ਫੋਰਸ ਦਾ ਥਾਣੇਦਾਰ ਜਸਵਿੰਦਰ ਸਿੰਘ ਸੂਚਨਾ ਮਿਲਦੇ ਸਾਰ ਆਪਣੇ ਸਾਥੀ ਸੁਖਜੀਤਪਾਲ ਸਿੰਘ ਤੇ ਪ੍ਰਭਜੋਤ ਸਿੰਘ ਨਾਲ ਮੌਕੇ 'ਤੇ ਪਹੁੰਚੇ | ਨੈਸ਼ਨਲ ਹਾਈਵੇਅ ਦੀ ਪੈਟਰੋਲਿੰਗ ਟੀਮ ਨੇ ਕਰੇਨ ਮੰਗਵਾ ਕੇ ਗੱਡੀ ਨੂੰ ਇਕ ਪਾਸੇ ਕਰਵਾਇਆ ਤੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦਿਵਾਈ | ਚਾਲਕ ਨੇ ਦੱਸਿਆ ਕਿ ਗੱਡੀ ਅੱਗੇ ਅਚਾਨਕ ਅਵਾਰਾ ਪਸ਼ੂ ਅਚਾਨਕ ਆ ਗਿਆ ਸੀ | ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ ਪਰ ਪਿਕ ਅੱਪ ਗੱਡੀ ਨੂੰ ਨੁਕਸਾਨ ਹੋਇਆ |
ਪਿਛਲੀ ਖ਼ਬਰ ਬਿਆਸ ਪਿੰਡ 'ਚ ਬਾਬਾ ਗੁੱਗਾ ਜਾਹਰ ਪੀਰ ਦੇ ਦਰਬਾਰ 'ਤੇ ਮੇਲਾ ਸ਼ਰਧਾਪੂਰਵਕ ਮਨਾਇਆ ਅਗਲੀ ਖ਼ਬਰ 27, 28 ਨੂੰ ਬੰਦ ਰਹਿਣਗੀਆਂ ਸਰਾਫਾ ਦੀਆਂ ਦੁਕਾਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।