ਜਲੰਧਰ, 20 ਜੂਨ (ਸ਼ਿਵ)- ਦੀ ਜਲੰਧਰ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ 27 ਤੇ 28 ਜੂਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ¢ ਜਿਸ ਕਰਕੇ ਕਲਾਂ ਬਾਜ਼ਾਰ, ਸ਼ੇਖ਼ਾਂ ਬਾਜ਼ਾਰ, ਰੈਣਕ ਬਾਜ਼ਾਰ, ਜੀ.ਟੀ. ਰੋਡ, ਮਾਡਲ ਟਾਊਨ ਤੇ ਜਲੰਧਰ ਕੈਂਟ ਵਿਖੇ ਸਥਿਤ ਜਿਊਲਰਜ਼ ਦੀਆਂ ਦੁਕਾਨਾਂ ਉਕਤ ਦਿਨ ਪੂਰੀ ਤਰ੍ਹਾਂ ਬੰਦ ਰਹਿਣਗੀਆਂ¢