ਜਲੰਧਰ, 20 ਜੂਨ (ਸ਼ਿਵ)-ਰੇਹੜੀ ਫੜੀ ਖੋਖਾ ਯੂਨੀਅਨ ਦੇ ਪ੍ਰਧਾਨ ਬਲਵੰਤ ਬਾਲਾ ਨੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਕਿ ਪੀਪੀਆਰ ਮਾਲ ਜਿਹੜਾ 120 ਫੁੱਟੀ ਰੋਡ 'ਤੇ ਰੇਹੜੀਆਂ ਲੱਗਦੀਆਂ ਹਨ, ਉਥੋਂਾ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਦੀਆਂ ਰੇਹੜੀਆਂ ਤੋਂ ਸਮਾਨ ਸੁੱਟ ਦਿੱਤਾ ਗਿਆ ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ਜਗਾ 'ਤੇ ਰੇਹੜੀਆਂ ਲਗਾਉਣੀਆਂ ਬੰਦ ਕਰ ਦੇਣ | ਬਲਵੰਤ ਬਾਲਾ ਨੇ ਮੇਅਰ ਵਨੀਤ ਧੀਰ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਰੇਹੜੀਆਂ ਫੜੀਆਂ ਅਤੇ ਖੋਖਾ ਯੂਨੀਅਨ ਵਲੋਂ ਜਲੰਧਰ ਵਿਚ ਹੜਤਾਲ ਕੀਤੀ ਜਾਵੇਗੀ | ਨਗਰ ਨਿਗਮ ਦੇ ਵਿਰੁੱਧ ਉਨ੍ਹਾਂ ਦੇ ਨਾਲ ਜਨਰਲ ਸਕੱਤਰ ਸ੍ਰੀ ਐਂਥਨੀ , ਚੰਦਰ ਕੁਮਾਰ ਮੰਗਾ, ਅਸ਼ੋਕ ਕੁਮਾਰ, ਮਨਦੀਪ ਸਿੰਘ ਚੀਮਾ, ਹਾਜਰ ਸਨ | ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਨਾਲ ਧੱਕਾ ਨਹੀਂ ਹੋਵੇਗਾ | ਉਹ ਯੂਨੀਅਨ ਦੇ ਨਾਲ ਖੜ੍ਹੇ ਹਨ | ਨਗਰ ਨਿਗਮ ਅਧਿਕਾਰੀ ਜਾ ਕੇ ਸਮੱਸਿਆ ਨੂੰ ਹੱਲ ਕਰਨਗੇ | ਜਿਨਾਂ ਲੋਕਾਂ ਨੂੰ ਪੇ੍ਰਸ਼ਾਨੀ ਆ ਰਹੀ ਹੈ, ਉਨ੍ਹਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ |