ਸ਼ਾਹਕੋਟ, 20 ਜੂਨ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਅਧੀਨ ਬਲਾਕ ਲੋਹੀਆਂ ਖ਼ਾਸ ਦੇ ਚਰਚਿਤ ਪਿੰਡ ਜਲਾਲਪੁਰ ਕਲਾਂ ਦੇ ਪਰਿਵਾਰਾਂ ਨਾਲ ਧੱਕੇਸ਼ਾਹੀ ਕਰਦਿਆਂ ਪਹਿਲੀ ਜੂਨ, 2025 ਨੂੰ ਛੱਪੜ ਨਾਲ ਲੱਗਦੇ ਘਰ ਢਾਹ ਦਿੱਤੇ ਗਏ ਸਨ | ਇਨਸਾਫ਼ ਲੈਣ ਲਈ ਪੀੜਤ ਪਰਿਵਾਰ ਤੇ ਵੱਖ-ਵੱਖ ਜਥੇਬੰਦੀਆਂ ਵਲੋਂ 25 ਜੂਨ ਨੂੰ ਲੋਹੀਆਂ ਖ਼ਾਸ ਵਿਖੇ ਕੀਤੇ ਗਏ ਧਰਨੇ ਦੇ ਐਲਾਨ ਦੇ ਸੰਬੰਧ 'ਚ ਪੀੜਿਤ ਪਰਿਵਾਰ ਅੱਜ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਹੋਤਾ, ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਦੇ ਸੰਚਾਲਕ ਛਿੰਦਰ ਪਾਲ ਸਹੋਤਾ, ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਯੂਥ ਵਿੰਗ ਦੇ ਪ੍ਰਧਾਨ ਰਾਜ ਕੁਮਾਰ ਨਾਹਰ, ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਅਤੇ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਦੇ ਚੇਅਰਮੈਨ ਬਲਵੀਰ ਸਿੰਘ ਚੀਮਾ, ਪੰਜਾਬ ਕਿ੍ਸਚਨ ਮੂਵਮੈਂਟ ਯੂਥ ਵਿੰਗ ਦੇ ਆਗੂ ਪਵਨ ਕੁਮਾਰ ਪਰਜੀਆਂ ਕਲਾਂ ਨਾਲ ਸ਼ਾਹਕੋਟ ਵਿਖੇ ਮੁਲਾਕਾਤ ਕਰਦਿਆਂ ਧਰਨੇ 'ਚ ਸ਼ਮੂਲੀਅਤ ਕਰਨ ਅਤੇ ਸਾਥ ਦੀ ਮੰਗ ਕੀਤੀ |