18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਦਾ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 21-06-2025
ਸ਼ਾਹਕੋਟ, 20 ਜੂਨ (ਬਾਂਸਲ)- ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਵਿਖੇ ਝੰਡਾ ਚੜ੍ਹਾ ਕੇ ਮੰਦਰ ਦਾ ਸਥਾਪਨਾ ਦਿਵਸ ਮਨਾਇਆ ਗਿਆ | ਮੰਦਿਰ ਕਮੇਟੀ ਦੇ ਪ੍ਰਧਾਨ ਰਾਜੀਵ ਗੁਪਤਾ ਨੇ ਦੱਸਿਆ ਕਿ ਮੰਦਿਰ ਦੇ ਸਥਾਪਨਾ ਦਿਵਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਬਨਵਾਰੀ ਲਾਲ ਵਲੋਂ ਆਰਤੀ ਪੂਜਨ ਅਤੇ ਮੰਤਰਾਂ ਦਾ ਜਾਪ ਕੀਤਾ ਗਿਆ ਅਤੇ ਬਾਅਦ 'ਚ ਝੰਡਾ ਚੜ੍ਹਾਇਆ ਗਿਆ | ਝੰਡੇ ਦੀ ਸੇਵਾ ਗੁਲਸ਼ਨ ਕੁਮਾਰ ਅਗਰਵਾਲ ਦੇ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਸ਼ਰਧਾਲੂਆਂ ਨੂੰ ਲੱਡੂ ਤੇ ਫ਼ਲਾਂ ਦਾ ਪ੍ਰਸ਼ਾਦਿ ਵਰਤਾਇਆ ਗਿਆ | ਇਸ ਮੌਕੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਵਾਈਸ ਪ੍ਰਧਾਨ ਰਾਜਿੰਦਰ ਕੁਮਾਰ, ਮਿੰਟੂ ਸਿੰਗਲਾ ਵਾਈਸ ਚੇਅਰਮੈਨ, ਜੈਪਾਲ ਗੁਪਤਾ ਖਜ਼ਾਨਚੀ, ਸਕੱਤਰ ਸੰਜ਼ੀਵ ਕੁਮਾਰ ਗੁਪਤਾ, ਪੂਨਮ ਅਗਰਵਾਲ, ਰਾਮੇਸ਼ ਅਗਰਵਾਲ, ਅਮਨ ਅਗਰਵਾਲ, ਕੋਮਲ ਅਗਰਵਾਲ, ਕਿ੍ਸ਼ਨਾ ਸ਼ਰਮਾ, ਪੰਡਿਤ ਬਨਵਾਰੀ ਲਾਲ, ਬੌਬੀ, ਅਰੁਣ ਗੁਪਤਾ, ਸੰਦੀਪ ਗੁਪਤਾ, ਮੰਨੂ ਸ਼ਰਮਾ, ਧਵਨ, ਮੰਜੂ, ਰੀਟਾ ਸੋਬਤੀ, ਨਵਦੀਪ ਗੋਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਬਜੀਤ ਸਿੰਘ ਮੱਕੜ ਦੇ ਬੇਟੇ ਦੀ ਪਹਿਲੀ ਬਰਸੀ ਅੱਜ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼ ਨਿੱਤ ਯੋਗ ਅਭਿਆਸ ਹੈ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।