18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼ ਨਿੱਤ ਯੋਗ ਅਭਿਆਸ ਹੈ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ

ਅਜੀਤ ਡੈਸਕ 21-06-2025
ਗੁਰਾਇਆ, 20 ਜੂਨ (ਬਲਵਿੰਦਰ ਸਿੰਘ)-ਅੱਜ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ | ਜਿਸ ਦਾ ਥੀਮ ਹੈ 'ਯੋਗ ਇੱਕ ਧਰਤੀ ਇੱਕ ਸਿਹਤ ਲਈ' | ਯੋਗ ਇੱਕ ਅਜਿਹਾ ਵਿਗਿਆਨ ਹੈ ਜੋ ਕਿ ਸਾਨੂੰ ਤਨ, ਮਨ ਤੇ ਅਧਿਆਤਮਕ ਰੂਪੀ ਸਿਹਤ ਪ੍ਰਦਾਨ ਕਰਦਾ ਹੈ | ਸਮੇਂ ਦੇ ਨਾਲ ਯੋਗ ਦੇ ਪ੍ਰਤੀ ਜਾਗਰੂਕਤਾ ਜ਼ਰੂਰ ਵੱਧ ਰਹੀ ਹੈ ਪਰ ਇਸ ਦਾ ਅਸਲ ਮੂਲ ਸਮਝਣ 'ਚ ਹਾਲੇ ਵੀ ਕਮੀ ਹੈ | ਇਹ ਸ਼ਬਦ ਡਾ. ਮਨੂੰ ਹੱਲਣ ਆਯੁਰਵੈਦਿਕ ਮੈਡੀਕਲ ਅਫ਼ਸਰ ਜਲੰਧਰ ਨੇ ਕਹੇ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪ੍ਰਤੀ ਪੂਰਨ ਰੂਪ ਨਾਲ ਜਾਗਰੂਕ ਹੋਣ ਦੀ ਲੋੜ ਹੈ | ਜੇਕਰ ਅਸੀ ਆਪ ਸਰੀਰਕ ਤੇ ਮਾਨਸਿਕ ਰੂਪ ਨਾਲ ਸਵਸਥ ਹੋਵਾਂਗੇ ਤਾਂ ਹੀ ਅਸੀਂ ਕਾਮਯਾਬੀ ਵੱਲ ਵੱਧ ਸਕਾਂਗੇ | ਇੱਕ ਮਜ਼ਬੂਤ ਸਮਾਜ ਦਾ ਨਿਰਮਾਣ ਹੋ ਸਕੇਗਾ | ਸਭ ਤੋਂ ਜ਼ਿਆਦਾ ਜਾਗਰੂਕਤਾ ਦੀ ਲੋੜ ਇਸਤਰੀ ਨੂੰ ਹੈ ਕਿਉਂਕਿ ਉਹ ਆਪਣੀ ਸਿਹਤ ਪ੍ਰਤੀ ਜ਼ਿੰਮੇਵਾਰ ਹੋਵੇ ਤਾਂ ਹੀ ਉਹ ਆਪਣੇ ਘਰ, ਸਮਾਜ ਪ੍ਰਤੀ ਵੀ ਸਾਰੇ ਕੰਮ ਜ਼ਿੰਮੇਵਾਰੀ ਨਾਲ ਪੂਰੇ ਕਰ ਸਕੇਗੀ | ਇਹ ਬਹੁਤ ਆਮ ਧਾਰਨਾ ਹੈ ਕਿ ਘਰ ਦੇ ਕੰਮ ਆਦਿ ਕਰ ਲਓ ਤੇ ਸਰੀਰਕ ਕਸਰਤ ਪੂਰੀ ਹੋ ਗਈ | ਪਰ ਨਹੀਂ ਯੋਗ ਅਤਿ ਜ਼ਰੂਰੀ ਹੈ | ਯੋਗ ਇੱਕ ਅਜਿਹਾ ਵਰਦਾਨ ਹੈ ਜੋ ਕੇਵਲ ਸਰੀਰ ਪੱਖੋਂ ਨਹੀਂ ਸਗੋਂ ਮਾਨਸਿਕ ਰੂਪ ਨਾਲ ਵੀ ਤੰਦਰੁਸਤ ਰੱਖਣ ਦੀ ਸ਼ਕਤੀ ਰੱਖਦਾ ਹੈ | ਰੋਜ਼ਾਨਾ ਅੱਧਾ ਘੰਟਾ ਯੋਗ ਦਾ ਨਿੱਤ ਅਭਿਆਸ ਕਰਨ ਨਾਲ ਅਸੀਂ ਤੰਦਰੁਸਤ ਹੋਵਾਂਗੇ ਅਤੇ ਸੁਚੱਜੇ ਤਰੀਕੇ ਨਾਲ ਕੰਮ ਕਰਾਂਗੇ |
ਪਿਛਲੀ ਖ਼ਬਰ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਮਲਸੀਆਂ ਵਿਖੇ ਕੌਮੀ ਮਾਰਗ 'ਤੇ ਤੇਜ਼ ਰਫ਼ਤਾਰ ਕਾਰ ਪਲਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।