18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਲਸੀਆਂ ਵਿਖੇ ਕੌਮੀ ਮਾਰਗ 'ਤੇ ਤੇਜ਼ ਰਫ਼ਤਾਰ ਕਾਰ ਪਲਟੀ

ਅਜੀਤ ਡੈਸਕ 21-06-2025
ਮਲਸੀਆਂ, 20 ਜੂਨ (ਸੁਖਦੀਪ ਸਿੰਘ)-ਜਲੰਧਰ-ਮੋਗਾ ਕੌਮੀ ਮਾਰਗ 'ਤੇ ਮਲਸੀਆਂ ਫਲਾਈਓਵਰ ਉਪਰ ਬੀਤੀ ਰਾਤ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਵਿਚ ਸਵਾਰ 3 ਨੌਜਵਾਨ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9:30 ਵਜੇ ਇੱਕ ਸਿਲਵਰ ਰੰਗ ਦੀ ਟਾਟਾ ਇੰਡੀਗੋ ਕਾਰ (ਪੀ. ਬੀ.05-ਡਬਲਯੂ.-0522) ਨਕੋਦਰ ਤੋਂ ਸ਼ਾਹਕੋਟ ਵੱਲ ਜਾ ਰਹੀ ਸੀ ਤੇ ਕਾਰ 'ਚ 3 ਨੌਜਵਾਨ ਨਿਤਿਸ਼ ਸ਼ਰਮਾ ਪੁੱਤਰ ਵਿਜੇ ਸ਼ਰਮਾ, ਹੇਮ ਰਾਜ ਪੁੱਤਰ ਰਵੀ ਕੁਮਾਰ ਤੇ ਪਿ੍ੰਸ ਪੁੱਤਰ ਬਲਬੀਰ ਸਿੰਘ (ਸਾਰੇ) ਵਾਸੀ ਕੋਟ ਈਸੇ ਖਾਂ (ਮੋਗਾ) ਸਵਾਰ ਸਨ | ਕਾਰ ਜਦੋਂ ਮਲਸੀਆਂ ਫਲਾਈਓਵਰ 'ਤੇ ਪਹੁੰਚੀ ਤਾਂ ਰਫ਼ਤਾਰ ਤੇਜ਼ ਹੋਣ ਕਾਰਨ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਵਿੱਚ ਜਾ ਵੱਜੀ ਤੇ ਪਲਟੀਆਂ ਖਾਂਦੀ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ 'ਚ ਕਾਰ ਸਵਾਰ ਨਿਤਿਸ਼ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ, ਜਦਕਿ ਹੇਮ ਰਾਜ ਤੇ ਪਿ੍ੰਸ ਦੇ ਵੀ ਹਲਕੀਆਂ ਸੱਟਾਂ ਲੱਗੀਆਂ | ਰਾਹਗੀਰਾਂ ਨੇ ਐਸ.ਐਸ.ਐਫ਼. ਟੀਮ ਨੂੰ ਸੂਚਿਤ ਕੀਤਾ ਤਾਂ ਟੀਮ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨਾਂ ਨੂੰ ਹਾਦਸਾਗ੍ਰਸਤ ਕਾਰ 'ਚੋਂ ਬਾਹਰ ਕੱਢਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਦਾਖ਼ਲ ਕਰਵਾਇਆ | ਮਲਸੀਆਂ ਚੌਂਕੀ ਦੇ ਇੰਚਾਰਜ ਏ.ਐਸ.ਆਈ. ਬੂਟਾ ਰਾਮ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼ ਨਿੱਤ ਯੋਗ ਅਭਿਆਸ ਹੈ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ ਅਗਲੀ ਖ਼ਬਰ ਪਿੰਡ ਘੁੜਕਾ ਦੇ ਵਾਸੀਆਂ ਨੇ ਲਗਾਇਆ ਪੁਲਿਸ ਥਾਣੇ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।