08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੇਂਟ ਸੋਲਜਰ ਨੇ ਸਪੋਰਟਸ ਮੀਟ ਕਰਵਾਈ

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਅ.ਬ.)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਕਪੂਰਥਲਾ ਰੋਡ ਵਲੋਂ ਸਪੋਰਟਸ ਮੀਟ ਕਰਵਾਈ ਗਈ | ਪ੍ਰੋਗਰਾਮ ਵਿੱਚ ਰਿਲੇਅ ਰੇਸ, ਟਗ ਆਫ਼ ਵਾਰ, ਥ੍ਰੀ-ਲੈਗਡ ਰੇਸ, ਲੈਮਨ ਰੇਸ ਤੇ ਸੈਕ ਰੋਸ ਵਰਗੇ ਦਿਲਚਸਪ ਮੁਕਾਬਲੇ ਸ਼ਾਮਲ ਸਨ | ਟਗ ਆਫ਼ ਵਾਰ ਤੇ ਰੀਲੇਅ ਰੇਸ ਵਰਗੇ ਸਮਾਗਮਾਂ ਨੇ ਮੁਕਾਬਲੇ ਦੀ ਭਾਵਨਾ ਨੂੰ ਉਜਾਗਰ ਕੀਤਾ, ਜਦੋਂ ਕਿ ਲੈਮਨ ਐਂਡ ਸੈਕ ਰੇਸ ਵਰਗੇ ਮਜ਼ੇਦਾਰ ਖੇਡਾਂ ਨੇ ਮੀਟ 'ਚ ਖੁਸ਼ੀ ਤੇ ਮਨੋਰੰਜਨ ਜੋੜਿਆ ਤੇ ਜੇਤੂਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ. ਰੋਹਨ ਸ਼ਰਮਾ ਨੇ ਕਿਹਾ ਕਿ ਇਸ ਸਪੋਰਟਸ ਈਵੈਂਟ ਨਾਲ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਤੋਂ ਤਾਜ਼ਗੀ ਭਰਿਆ ਬ੍ਰੇਕ ਮਿਲਿਆ | ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਸਮਗਰ ਸਿੱਖਿਆ ਅਭਿਆਨ ਵਲੋਂ ਦਿਵਿਆਂਗ ਬੱਚਿਆਂ ਲਈ ਕੈਂਪ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ 'ਪੇਪਰ ਰੀਡਿੰਗ' ਮੁਕਾਬਲੇ ਤੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।