07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਆਈ.ਸੀ.ਏ.ਆਈ. ਜਲੰਧਰ ਸ਼ਾਖਾ ਨੇ ਟੈਕਸ ਆਡਿਟ 'ਤੇ ਕਰਵਾਈ ਚਰਚਾ

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਸ਼ਿਵ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਦੀ ਨਾਰਦਰਨ ਇੰਡੀਆ ਰਿਜਨਲ ਕੌਂਸਲ (ਐਨ. ਆਈ. ਆਰ. ਸੀ.) ਦੀ ਜਲੰਧਰ ਸ਼ਾਖਾ ਨੇ ਸਫਲਤਾਪੂਰਵਕ ਇੱਕ ਭਰਪੂਰ ਸੈਮੀਨਾਰ ਕਰਵਾਇਆ ਜਿਸ ਵਿਚ ਖੇਤਰ ਦੇ 150 ਤੋਂ ਵੱਧ ਚਾਰਟਰਡ ਅਕਾਊਾਟੈਂਟਾਂ ਨੇ ਭਾਗ ਲਿਆ | ਸਮਾਗਮ ਵਿਚਾਰ-ਵਟਾਂਦਰੇ, ਅਰਥਪੂਰਨ ਸੰਵਾਦਾਂ ਤੇ ਪੇਸ਼ੇਵਾਰ ਉੱਤਮਤਾ ਦੀ ਭਾਵਨਾ ਨਾਲ ਭਰਿਆ ਹੋਇਆ ਸੀ | ਸੈਸ਼ਨ ਦੀ ਸ਼ੁਰੂਆਤ ਬਰਾਂਚ ਦੇ ਪ੍ਰਧਾਨ ਸੀ.ਏ. ਪੁਨੀਤ ਓਬਰਾਏ ਦੇ ਸਵਾਗਤੀ ਭਾਸ਼ਣ ਨਾਲ ਹੋਈ | ਆਪਣੇ ਦੂਰ-ਦਰਸ਼ੀ ਸੰਦੇਸ਼ 'ਚ ਉਨ੍ਹਾਂ ਦੱਸਿਆ ਕਿ ਬਰਾਂਚ ਨੇ ਇੱਕ ਫੈਕਲਟੀ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦਾ ਉਦੇਸ਼ ਸਥਾਨਕ ਪ੍ਰਤਿਭਾਵਾਂ ਨੂੰ ਪਾਲਨ ਪੋਸ਼ਣ ਕਰਨਾ ਤੇ ਉਨ੍ਹਾਂ ਨੂੰ ਇੱਕ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ | ਤਕਨੀਕੀ ਸੈਸ਼ਨ ਦਾ ਸੰਚਾਲਨ ਸੀ.ਏ. ਅੰਕਿਸ਼ ਗਾਂਧੀ ਨੇ ਕੀਤਾ | ਪ੍ਰੋਗਰਾਮ ਦੀ ਸਮਾਪਤੀ ਸੀ.ਏ. ਵਿਵੇਕ ਪਾਰਟੀ, ਵਾਈਸ ਪ੍ਰੈਜ਼ੀਡੈਂਟ ਬਰਾਂਚ ਦੁਆਰਾ ਰਸਮੀ ਧੰਨਵਾਦ ਦੇ ਮਤੇ ਨਾਲ ਹੋਈ | ਇਸ ਮੌਕੇ ਕਈ ਸੀਨੀਅਰ ਪ੍ਰੋਫੈਸ਼ਨਲ ਮੈਂਬਰ ਹਾਜ਼ਰ ਸਨ ਜਿਨ੍ਹਾਂ ਵਿਚ ਸੀ.ਏ. ਸੰਦੀਪ ਵਿੱਜ, ਸੀ.ਏ. ਪੀ.ਕੇ. ਅਨੰਦ, ਸੀ.ਏ. ਰਾਜੀਵ ਬਾਂਸਲ, ਸੀ.ਏ. ਸਲਿਲ ਗੁਪਤਾ, ਸੀ.ਏ. ਕੁਨਾਲ ਕਪੂਰ, ਸੀ.ਏ. ਏ.ਪੀ. ਸਿੰਘ, ਸੀ.ਏ. ਰੰਜਨ ਸਹਿਗਲ, ਸੀ.ਏ. ਐਸ.ਐਸ. ਅਗਰਵਾਲ, ਸੀ.ਏ. ਭਰਤ ਮਾਗੋ, ਸੀ.ਏ. ਅਸ਼ਵਨੀ ਮਿੱਤਲ, ਸੀ.ਏ. ਦਿਨੇਸ਼ ਮਿੱਤਲ, ਸੀ.ਏ. ਚਿਰਾਗ਼ ਜੈਨ, ਸੀ.ਏ. ਆਦੇਸ਼ ਬਹੇਲੇ, ਸੀ.ਏ. ਸੁਰਿੰਦਰ ਅਨੰਦ, ਸੀ.ਏ. ਸਮੀਰ ਜੁਨੇਜਾ, ਸੀ.ਏ. ਐੱਚ.ਐਸ. ਮੱਕੜ, ਸੀ.ਏ. ਨਰਿੰਦਰ ਸਿੰਘ, ਸੀ.ਏ. ਰਵੀ ਸ਼ੰਕਰ ਸ਼ਰਮਾ, ਸੀ.ਏ. ਡਿੰਪਲ ਭਾਟੀਆ, ਸ਼੍ਰੀਮਤੀ ਸੋਨੀਆ, ਸ਼੍ਰੀਮਤੀ ਪਿ੍ਅੰਕਾ ਵਰਮਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗਰੁੱਪ ਕੇਂਦਰ ਜਲੰਧਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।