06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵਿਧਾਇਕ ਸ਼ੇਰੋਵਾਲੀਆ ਨੇ ਸ੍ਰੀ ਗਣੇਸ਼ ਉਤਸਵ 'ਚ ਕੀਤੀ ਸ਼ਿਰਕਤ

ਅਜੀਤ ਡੈਸਕ 01-09-2025
ਸ਼ਾਹਕੋਟ, 31 ਅਗਸਤ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਸ੍ਰੀ ਬਾਲ ਗਣੇਸ਼ ਕਲੱਬ ਸ਼ਾਹਕੋਟ ਵਲੋਂ ਗਾਂਧੀ ਚੌਂਕ ਹਾਲ 'ਚ ਮਨਾਏ ਜਾ ਰਹੇ ਸ੍ਰੀ ਗਣੇਸ਼ ਉਤਸਵ ਸਮਾਗਮ 'ਚ ਬੀਤੀ ਰਾਤ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਮੂਹ ਸੰਗਤਾਂ ਨੂੰ ਸ੍ਰੀ ਗਣੇਸ਼ ਉਤਸਵ ਦੀ ਵਧਾਈ ਦਿੱਤੀ | ਇਸ ਮੌਕੇ ਗਾਇਕ ਆਤਿਸ਼ ਅਰੋੜਾ ਜਲੰਧਰ ਵਾਲਿਆਂ ਨੇ ਦੇਰ ਰਾਤ ਤੱਕ ਸ੍ਰੀ ਗਣੇਸ਼ ਦੀ ਮਹਿਮਾ ਦਾ ਗੁਨਗਾਣ ਕੀਤਾ | ਪ੍ਰਬੰਧਕ ਕਮੇਟੀ ਵਲੋਂ ਵਿਧਾਇਕ ਸ਼ੇਰੋਵਾਲੀਆ ਤੇ ਗਾਇਕ ਆਤਿਸ਼ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਪਤੀ ਮੌਕੇ ਆਰਤੀ ਹੋਈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੇ ਆਖ਼ਰੀ ਦਿਨ 1 ਸਤੰਬਰ ਨੂੰ ਸਵੇਰੇ 9 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਉਪਰੰਤ ਸ੍ਰੀ ਗਣੇਸ਼ ਦੀ ਮੂਰਤੀ ਨੂੰ ਵਿਸਰਜਨ ਲਈ ਲਿਜਾਇਆ ਜਾਵੇਗਾ | ਇਸ ਮੌਕੇ ਸਾਬਕਾ ਐਮ.ਸੀ. ਪਵਨ ਅਗਰਵਾਲ, ਪੰਡਿਤ ਮਾਧਵ, ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਐਮ.ਸੀ. ਕਰੁਣਾ ਜਿੰਦਲ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਪਵਨ ਜੁਨੇਜਾ, ਯਸ਼ਪਾਲ ਗੁਪਤਾ, ਡਾ. ਸੁਰਿੰਦਰ ਭੱਟੀ, ਟਿੰਪੀ ਕੁਮਰਾ, ਅਵਤਾਰ ਸਿੰਘ ਖੁਰਪਾ, ਲਛਮਣ ਸੋਬਤੀ, ਤਰਲੋਕ ਸਿੰਘ ਰੂਪਰਾ, ਸੁਰਿੰਦਰ ਬੱਬੂ, ਕਮਲ ਸ਼ਰਮਾ, ਨਿਤਿਨ ਸ਼ਰਮਾ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਅਮਨ ਅਰੋੜਾ, ਅਮਰਜੀਤ ਕੌਰ ਸਚਦੇਵਾ, ਮਾਸਟਰ ਜਤਿੰਦਰਪਾਲ ਅਰੋੜਾ, ਗਿਆਨ ਚੰਦ ਬੱਤਰਾ, ਅੰਕੁਸ਼ ਸੋਬਤੀ, ਸਾਹਿਲ ਗੁਪਤਾ, ਰਿੰਪਲ ਬੱਤਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟਰੰਪ ਦੇ ਸੀਨੀਅਰ ਸਲਾਹਕਾਰ ਨੂੰ ਮਿਲਿਆ ਸਿੱਖ ਭਾਈਚਾਰਾ, ਚੁੱਕਿਆ ਡਰਾਈਵਰ ਹਰਜਿੰਦਰ ਸਿੰਘ ਦਾ ਮੁੱਦਾ ਅਗਲੀ ਖ਼ਬਰ ਗੁਰਦੀਪ ਸਿੰਘ ਆਹਲੂਵਾਲੀਆ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।