23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕਰਤਾਰਪੁਰ ਸ਼ਹਿਰ ਦੇ ਮੁਹੱਲਿਆਂ 'ਚ ਹੋਏ ਬਰਸਾਤੀ ਪਾਣੀ ਦੇ ਇੱਕਠ ਨਾਲ ਬਣੇ ਨਰਕ ਭਰੇ ਹਾਲਾਤ <br/>

ਨਕਸਾਨੇ ਹੋਏ ਘਰ ਦੇ ਪੀੜਤ ਵਿਅਕਤੀ ਨਾਲ ਗੱਲਬਾਤ ਕਰਦੇ ਹੋਏ ਬਸਪਾ ਆਗੂ ਬਲਵਿੰਦਰ ਕੁਮਾਰ | (ਸੱਜੇ) ਮੁਹੱਲੇ 'ਚ ਬਰਸਾਤ ਕਾਰਨ ਲੱਗੇ ਛੱਪੜ ਨੇੜੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਬਸਪਾ ਵਰਕਰ ਅਤੇ ਬਲਵਿੰਦਰ ਕੁਮਾਰ | ਤਸਵੀਰਾਂ - ਜਨਕ ਰਾਜ ਗਿੱਲ <br/> 04-09-2025
ਕਰਤਾਰਪੁਰ,3 ਸਤੰਬਰ (ਜਨਕ ਰਾਜ ਗਿੱਲ) ਸੂਬੇ ਭਰ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਰਕੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਬਰਸਾਤ ਦੀ ਮਾਰ ਕਾਰਨ ਜਿੱਥੇ ਫਸਲਾਂ ਖਰਾਬ ਹੋ ਗਈਆਂ ਹਨ, ਉਥੇ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਲੋਕ ਬੇਘਰ ਹੋ ਚੁੱਕੇ ਹਨ | ਜਿਸ ਦੇ ਚਲਦਿਆਂ ਲੋਕਾਂ ਨਾਲ ਹਮਦਰਦੀ ਜਾਹਿਰ ਕਰਨ ਦੇ ਮੁੱਖ ਮੰਤਵ ਨਾਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਸ਼ਹਿਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਮੁਹੱਲਿਆਂ ਵਿਚ ਪਹੁੰਚੇ ਅਤੇ ਪੀੜਤ ਲੋਕਾਂ ਨਾਲ ਗਲਬਾਤ ਵੀ ਕੀਤੀ | ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਚੰਦਨ ਨਗਰ, ਆਰੀਆ ਨਗਰ, ਰਿਸ਼ੀ ਨਗਰ ਦੇ ਨਾਲ ਨੇੜਲੇ ਪਿੰਡਾਂ 'ਚ ਧੀਰਪੁਰ, ਦਿਆਲਪੁਰ, ਬੱਲਾਂ ਸਮੇਤ ਕਈ ਥਾਵਾਂ 'ਤੇ ਪੀੜਤ ਪਰਿਵਾਰਾਂ ਦਾ ਹਾਲ ਜਾਣਿਆ ਅਤੇ ਲੋਕਾਂ ਵਲੋਂ ਵੀ ਆਪਣੇ ਘਰਾਂ ਦੇ ਹੋਏ ਨੁਕਸਾਨ ਬਾਰੇ ਵੀ ਬਸਪਾ ਆਗੂਆਂ ਨੂੰ ਜਾਣੂ ਕਰਾਇਆ | ਇਸ ਮੌਕੇ ਬਸਪਾ ਆਗੂ ਵਲੋਂ ਪੀੜਤ ਪਰਿਵਾਰਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣ ਦੀ ਗੱਲਬਾਤ ਵੀ ਕੀਤੀ, ਨਾਲ ਹੀ ਕਰਤਾਰਪੁਰ ਸ਼ਹਿਰ 'ਚ ਪਿਛਲੇ ਕਈ ਸਾਲਾਂ ਤੋਂ ਬਰਸਾਤਾਂ ਦੌਰਾਨ ਪਾਣੀ ਭਰਨ ਦੀ ਸਮੱਸਿਆ ਦਾ ਮੁੱਦਾ ਵੀ ਚੁੱਕਿਆ | ਇਸ ਮੌਕੇ ਬਸਪਾ ਆਗੂ ਸ਼ਾਦੀ ਲਾਲ ਬੱਲਾਂ, ਗਿਆਨ ਚੰਦ ਕਰਤਾਰਪੁਰ, ਪ੍ਰਭਜਿੰਦਰ ਸਿੰਘ ਪੱਤੜ, ਸ਼ਾਮ ਲਾਲ ਮਹਿਤੋਂ, ਜਸਪਾਲ ਕੁੱਕੂ, ਵਿਜੇ ਚੰਦਨ ਨਗਰ, ਬਲਵਿੰਦਰ ਸਿੰਘ, ਰੋਕੀ, ਕੁਲਦੀਪ ਕੁਮਾਰ, ਨਰਿੰਦਰ, ਬਲਦੇਵ ਰਾਜ ਆਦਿ ਵੀ ਮੌਜ਼ੂਦ ਸਨ |

ਪਿਛਲੀ ਖ਼ਬਰ ਮੋਬਾਈਲ ਫ਼ੋਨ ਚੋਰੀ ਕਰਦੇ 2 ਨੌਜਵਾਨ ਕਾਬੂ ਅਗਲੀ ਖ਼ਬਰ ਪੰਜਾਬ ਦੇ ਕਿਸਾਨਾਂ ਨੂੰ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ- ਹਰਜਾਪ ਸਿੰਘ ਸੰਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।