15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹ ਪੀੜਤ ਪਸ਼ੂਆਂ ਦੀ ਸਿਹਤ ਸੰਭਾਲ ਸੰਬੰਧੀ ਪਸ਼ੂ ਪਾਲਣ ਵਿਭਾਗ ਵਲੋਂ ਮੁਫ਼ਤ ਮੈਡੀਕਲ ਕੈਂਪ ਲਾਇਆ <br/>

ਅਜੀਤ ਡੈਸਕ 21-09-2025
ਫਿਲੌਰ, 20 ਸਤੰਬਰ (ਸਤਿੰਦਰ ਸ਼ਰਮਾ)-ਪੰਜਾਬ ਸਰਕਾਰ ਦੀ 'ਫਲੱਡ ਰਿਲੀਫ਼ ਮੁਹਿੰਮ' ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੇੜਲੇ ਪਿੰਡ ਮਾਓ ਸਾਹਿਬ ਵਿਖੇ 'ਫਲੱਡ ਰਿਲੀਫ਼ ਕੈਂਪ' ਲਾਇਆ ਗਿਆ, ਜਿਸ ਵਿਚ ਇਲਾਕੇ ਭਰ ਦੇ ਕਿਸਾਨ ਭਰਾਵਾਂ ਨੇ ਹਿੱਸਾ ਲਿਆ | ਉਕਤ ਕੈਂਪ ਦੀ ਪ੍ਰਧਾਨਗੀ ਸੀਨੀਅਰ ਵੈਟਰਨਰੀ ਅਫ਼ਸਰ ਫਿਲੌਰ ਡਾ. ਕੁਲਵਿੰਦਰ ਸਿੰਘ ਨੇ ਕੀਤੀ | ਕੈਂਪ ਵਿਚ ਵੈਟਰਨਰੀ ਅਫ਼ਸਰ ਮੁਠੱਡਾ ਖੁਰਦ ਡਾ. ਰੋਹਿਤ ਚੋਪੜਾ ਅਤੇ ਡਾ. ਚੰਦਰ ਓਹਰੀ ਨੇ ਹੜ੍ਹ ਪ੍ਰਭਾਵਿਤ ਅਨੇਕਾਂ ਪਸ਼ੂਆਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਦੀ ਦੇਖ-ਰੇਖ ਲਈ ਲੋੜੀਂਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ | ਮਾਹਿਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੜ੍ਹਾਂ ਕਾਰਨ ਅਜੇ ਵੀ ਕਿਸਾਨਾਂ ਦੇ ਖੇਤਾਂ ਅਤੇ ਘਰਾਂ 'ਚ ਪਸ਼ੂਆਂ ਦੇ ਪੈਰਾਂ ਹੇਠ ਗੰਦਾ ਪਾਣੀ ਅਤੇ ਚਿੱਕੜ ਹੋ ਸਕਦਾ ਹੈ, ਇਸ ਲਈ ਬਹੁਤ ਜ਼ਰੂਰੀ ਹੈ ਕਿ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਪਸ਼ੂਆਂ ਦੇ ਪੈਰਾਂ ਹੇਠਲੀ ਜ਼ਮੀਨ ਯਕੀਨੀ ਤੌਰ 'ਤੇ ਸੁੱਕੀ ਰੱਖੀ ਜਾਵੇ ਅਤੇ ਉਥੇ ਸੁੱਕੇ ਚੂਨੇ ਦਾ ਪਾਊਡਰ ਛਿੜਕਿਆ ਜਾਵੇ ਤਾਂ ਕਿ ਪਸ਼ੂਆਂ ਦੇ ਖ਼ੁਰਾਂ ਨੂੰ ਗੰਦੇ ਕੀੜਿਆਂ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਖਾਦ ਖੁਰਾਕ ਵੀ ਪੌਸ਼ਟਿਕ ਦਿੱਤੀ ਜਾਵੇ, ਜੇ ਪਸ਼ੂ ਸੁਸਤ ਨਜ਼ਰ ਆਵੇ ਤਾਂ ਤੁਰੰਤ ਨੇੜਲੇ ਪਸ਼ੂ ਹਸਪਤਾਲ 'ਚ ਜਾ ਕੇ ਉਸ ਦਾ ਚੰਗੇ ਢੰਗ ਨਾਲ ਇਲਾਜ ਕਰਵਾਇਆ ਜਾਵੇ | ਉਨ੍ਹਾਂ ਪਸ਼ੂ ਪਾਲਕਾਂ ਨੂੰ ਦਵਾਈਆਂ ਅਤੇ ਯੂਰੋਮਿਨ ਲਿਕ (ਯੂਰੀਆਂ ਇੱਟਾਂ)' ਮੁਫ਼ਤ ਵੰਡੀਆਂ | ਕੈਂਪ ਵਿਚ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਅੰਕਿਤ ਚੌਧਰੀ ਮੀਓਾਵਾਲ, ਡਾ. ਸੁਖਵਿੰਦਰ ਸਿੰਘ ਅਤੇ ਗੁਰਮੁਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਭਰਾ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਕੁੰਦਨ ਲਾਲ ਕਮੇਟੀ ਵਲੋਂ ਦੁਸਹਿਰਾ ਉਤਸਵ ਸਾਬੂਵਾਲ ਰੋਡ 'ਤੇ ਗਰਾਂਊਡ 'ਚ ਮਨਾਇਆ ਜਾਵੇਗਾ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਦੀ ਮੈਰਿਟ ਦੇ ਆਧਾਰ 'ਤੇ ਚੋਣ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।