ਐੱਸ.ਬੀ.ਆਈ ਬਰਾਂਚ ਮੋਗਾ ਰੋਡ ਸ਼ਾਹਕੋਟ ਨੇ ਬੱਗਾ ਸਕੂਲ 'ਚ ਲਗਾਏ ਬੂਟੇ
ਅਜੀਤ ਡੈਸਕ
21-09-2025
ਸ਼ਾਹਕੋਟ, 20 ਸਤੰਬਰ (ਦਲਜੀਤ ਸਿੰਘ ਸਚਦੇਵਾ)-ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਮੋਗਾ ਰੋਡ ਸ਼ਾਹਕੋਟ ਵਲੋਂ ਚੀਫ਼ ਮੈਨੇਜਰ ਡੋਗਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਬੱਗਾ (ਸ਼ਾਹਕੋਟ) ਵਿਖੇ ਬੂਟੇ ਲਗਾਏ ਗਏ | ਇਸ ਮੌਕੇ ਬੈਂਕ ਦੇ ਡਿਪਟੀ ਮੈਨੇਜਰ ਅਸ਼ੋਕ ਕੁਮਾਰ ਤੇ ਸਰਵਿਸ ਮੈਨੇਜਰ ਨਰੇਸ਼ ਕੁਮਾਰ ਬੱਗਾ ਸਕੂਲ ਵਿਖੇ ਪਹੁੰਚੇ, ਜਿਨ੍ਹਾਂ ਵਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਐੱਸ.ਐੱਸ ਮਿਸਟੈ੍ਰੱਸ ਤਨੂ ਗੁਪਤਾ ਤੇ ਸਾਇੰਸ ਮਿਸਟ੍ਰੈੱਸ ਰੇਨੂ ਬਾਲਾ ਨੇ ਕਿਹਾ ਕਿ ਬੈਂਕ ਵਲੋਂ ਸਕੂਲਾਂ ਵਿਚ ਜੋ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਸ਼ਲਾਘਾਯੋਗ ਹੈ | ਸਾਡਾ ਵਾਤਾਵਰਨ ਦਿਨੋਂ-ਦਿਨ ਗੰਦਲਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਧਰਤੀ ਦਾ ਸਤੁੰਲਨ ਵੀ ਵਿਗੜ ਰਿਹਾ ਹੈ, ਇਸ ਲਈ ਸਾਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਬੂਟੇ ਲਗਾਉਣੇ ਚਾਹੀਦੇ ਹਨ ਤੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ | ਡਿਪਟੀ ਮੈਨੇਜਰ ਅਸ਼ੋਕ ਕੁਮਾਰ ਨੇ ਕਿਹਾ ਕਿ ਐੱਸ.ਬੀ.ਆਈ ਵਲੋਂ ਵਾਤਾਵਰਨ ਨੂੰ ਬਚਾਉਣ ਵਿਚ ਬੂਟਾ ਲਗਾ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਭਵਿੱਖ ਵਿਚ ਬੈਂਕ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਜਾਰੀ ਰੱਖੀ ਜਾਵੇਗੀ |