ਕਿਸ਼ਨਗੜ੍ਹ, 20 ਸਤੰਬਰ (ਹੁਸਨ ਲਾਲ)-69ਵੀਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਅੰਡਰ 14 ਲੜਕੇ ਫੁੱਟਬਾਲ ਮੁਕਾਬਲੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਏ ਗਏ, ਜਿਸ ਵਿੱਚ ਜ਼ੋਨ ਨੰਬਰ 7 ਅਲਾਵਲਪੁਰ ਦੀ ਟੀਮ ਵਿੱਚ ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊ ਵਾਲੀ ਜਲੰਧਰ ਦਾ ਵਿਦਿਆਰਥੀ ਨਿਤਿਸ਼ ਮਧਾਸ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਟੇਟ ਕੈਂਪ ਲਈ ਚੁਣਿਆ ਗਿਆ¢ ਇਸ ਉਪਲਬਧੀ ਤੇ ਸਰੂਪ ਪਬਲਿਕ ਸਕੂਲ ਦੇ ਚੇਅਰਮੈਨ ਸਰਫਰਾਜ ਸਿੰਘ ਢੇਸੀ, ਉਪ ਚੇਅਰਪਰਸਨ ਉਪਿੰਦਰਜੀਤ ਕÏਰ ਢੇਸੀ ਅਤੇ ਪਿ੍ੰਸੀਪਲ ਨੀਰਜ ਕੇ ਸੰਧੂ ਨੇ ਹੋਣਹਾਰ ਖਿਡਾਰੀ ਨਿਤਿਸ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਿਤੀਸ਼ ਨੇ ਸਕੂਲ ਦਾ ਹੀ ਨਹੀਂ ਸਗੋਂ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ¢ ਇਸ ਉਪਲਬਧੀ ਲਈ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿਖੇ ਨਿਤਿਸ਼ ਮਧਾਸ ਨੂੰ ਸਨਮਾਨਿਤ ਵੀ ਕੀਤਾ ਗਿਆ¢