ਕਰਤਾਰਪੁਰ, 20 ਸਤੰਬਰ (ਜਨਕ ਰਾਜ ਗਿੱਲ)-ਮਾਨਵਤਾ, ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਦੇ ਪ੍ਰਤੀਕ ਭਾਈ ਘਨ੍ਹਈਆ ਜੀ ਦੀ ਯਾਦ ਨੂੰ ਸਮਰਪਿਤ 'ਮਾਨਵ ਸੇਵਾ ਦਿਵਸ' ਦੇ ਪਾਵਨ ਮÏਕੇ 'ਤੇ ਅੱਜ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ¢ ਇਸ ਮÏਕੇ ਸੰਸਥਾ ਨੇ ਉਨ੍ਹਾਂ ਦੀ ਪਵਿੱਤਰ ਅਤੇ ਨਿਘੀ ਯਾਦ 'ਚ ਸੀ.ਐੱਚ ਸੀ. ਕਰਤਾਰਪੁਰ ਨੂੰ ਪੰਜ ਪੱਖੇ ਐੱਸ.ਐੱਮ.ਓ. ਡਾ. ਸੁਖਵਿੰਦਰ ਸਿੰਘ ਨੂੰ ਭੇਟ ਕੀਤੇ¢ ਇਸ ਮÏਕੇ ਡਾ. ਸੁਖਵਿੰਦਰ ਸਿੰਘ ਅਤੇ ਹਸਪਤਾਲ ਸਟਾਫ਼ ਨੇ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦਾ ਧੰਨਵਾਦ ਕੀਤਾ¢ ਇਸ ਮÏਕੇ ਐੱਸ.ਐੱਮ.ਓ. ਡਾ. ਸੁਖਵਿੰਦਰ ਸਿੰਘ, ਡਾ. ਜੈਕਸਨ, ਸੇਵਾਮੁਕਤ ਸਰਜਨ ਡਾ. ਮਹਿੰਦਰਜੀਤ ਸਿੰਘ, ਮਾਸਟਰ ਅਮਰੀਕ ਸਿੰਘ, ਬੀ.ਈ.ਈ. ਰਾਕੇਸ਼ ਸਿੰਘ, ਪਵਨ ਸ਼ਰਮਾ, ਐੱਸ. ਏ. ਨਰਿੰਦਰ ਸਿੰਘ, ਫਾਰਮੇਸੀ ਅਫਸਰ ਸਿਮਰਨਜੋਤ ਕÏਰ ਅਤੇ ਹੋਰ ਸਟਾਫ ਹਾਜ਼ਰ ਸੀ¢