14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਹਿੰਦਰਾ ਗੱਡੀ ਨੂੰ ਲੱਗੀ ਭਿਆਨਕ ਅੱਗ, ਜਾਨੀ ਮਾਲੀ ਨੁਕਸਾਨ ਦਾ ਬਚਾਅ

ਅਜੀਤ ਡੈਸਕ 21-09-2025
ਆਦਮਪੁਰ, 20 ਸਤੰਬਰ (ਹਰਪ੍ਰੀਤ ਸਿੰਘ)-ਬੀਤੀ ਰਾਤ ਕਰੀਬ 9:30 ਵਜੇ ਮੇਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਦਮਪੁਰ ਨੂੰ ਆ ਰਹੀ ਮਹਿੰਦਰਾ ਗੱਡੀ ਪੀਬੀ 08 ਡੀਜੀ 4767 ਨੂੰ ਨੇੜੇ ਪੈਟਰੋਲ ਪੰਪ ਪਿੰਡ ਕੰਦੋਲਾ ਵਿਖੇ ਭਿਆਨਕ ਅੱਗ ਲੱਗ ਜਾਣ ਕਾਰਨ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੇ ਹਾਜ਼ਰ ਕੁਝ ਪਿੰਡ ਵਾਸੀਆਂ ਸਮੇਤ ਰਾਹਗੀਰਾਂ ਵੱਲੋਂ ਦੀ ਮਿਹਨਤ ਸਦਕਾ ਅੱਗ ਤੇ ਕਾਬੂ ਪਾਇਆ ਗਿਆ ਪਰ ਅੱਧੀ ਤੋਂ ਜਿਆਦਾ ਗੱਡੀ ਅੱਗ ਦੇ ਨਾਲ ਸੜ ਚੁੱਕੀ ਸੀ | ਮੌਕੇ ਤੇ ਜਾਨ ਬਚਾ ਕੇ ਗੱਡੀ ਚੋਂ ਬਾਹਰ ਨਿਕਲੇ ਚਾਲਕ ਰਾਜ ਕੁਮਾਰ ਵਾਸੀ ਸਾਈਪੁਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਨਿੱਜੀ ਮੌਲ ਵਿੱਚ ਸਮਾਨ ਉਤਾਰ ਕੇ ਆਦਮਪੁਰ ਤੋਂ ਜਲੰਧਰ ਜਾ ਰਿਹਾ ਸੀ ਪਰ ਗੱਡੀ ਦਾ ਸਰਕਟ ਸ਼ਾਰਟ ਹੋਣ ਕਰਕੇ ਇੰਜਣ ਵਿੱਚ ਅੱਗ ਪੈ ਗਈ ਪੂਰੀ ਤਰ੍ਹਾਂ ਅੱਗ ਨਾਲ ਸੜ ਗਿਆ |
ਬੀਤੀ ਰਾਤ ਪੈਟਰੋਲ ਪੰਪ ਤੋਂ ਕਰਮਚਾਰੀ ਦਾ ਮੋਟਰਸਾਈਕਲ ਚੋਰੀ
ਨਕੋਦਰ, 20 ਸਤੰਬਰ (ਗੁਰਵਿੰਦਰ ਸਿੰਘ)-ਸ਼ੁੱਕਰਵਾਰ ਰਾਤ ਨੂੰ ਨੂਰਮਹਿਲ ਰੋਡ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਪੰਪ ਕਰਮਚਾਰੀ ਦਾ ਮੋਟਰਸਾਈਕਲ ਚੋਰੀ ਹੋ ਗਿਆ | ਕਰਮਚਾਰੀ ਨੇ ਸਿਟੀ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ | ਮੋਟਰਸਾਈਕਲ ਮਾਲਕ, ਰੋਹਿਤ, ਪੁੱਤਰ ਗੋਪਾਲ, ਜੋ ਕਿ ਨਤਾਂ ਪਿੰਡ ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਰਿਲਾਇੰਸ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ ਅਤੇ ਆਪਣੇ ਮੋਟਰਸਾਈਕਲ 'ਤੇ ਕੰਮ ਕਰਨ ਆਇਆ ਸੀ | ਉਸਨੇ ਇਸਨੂੰ ਪੰਪ 'ਤੇ ਖੜ੍ਹਾ ਕੀਤਾ ਅਤੇ ਮੋਟਰਸਾਈਕਲ ਸ਼ੁੱਕਰਵਾਰ ਰਾਤ ਨੂੰ ਚੋਰੀ ਹੋ ਗਿਆ |

ਪਿਛਲੀ ਖ਼ਬਰ ਲੇਬਰ ਵੈਲਫੇਅਰ ਕਮੇਟੀ ਅਤੇ ਇੰਪਲਾਈਜ਼ ਯੂਨਿਟੀ ਵੈਲਫੇਅਰ ਸੁਸਾਇਟੀ ਸ਼ਾਹਕੋਟ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਅਗਲੀ ਖ਼ਬਰ ਮਾਨਵ ਸੇਵਾ ਦਿਵਸ ਮੌਕੇ 'ਨੇਕੀ ਦੀ ਦੁਕਾਨ' ਕਰਤਾਰਪੁਰ ਵਲੋਂ ਹਸਪਤਾਲ ਨੂੰ ਸਾਮਾਨ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।