14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲੇਬਰ ਵੈਲਫੇਅਰ ਕਮੇਟੀ ਅਤੇ ਇੰਪਲਾਈਜ਼ ਯੂਨਿਟੀ ਵੈਲਫੇਅਰ ਸੁਸਾਇਟੀ ਸ਼ਾਹਕੋਟ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ

ਅਜੀਤ ਡੈਸਕ 21-09-2025
ਸ਼ਾਹਕੋਟ, 20 ਸਤੰਬਰ (ਸੁਖਦੀਪ ਸਿੰਘ)-ਲੇਬਰ ਵੈਲਫੇਅਰ ਕਮੇਟੀ ਅਤੇ ਇੰਪਲਾਈਜ਼ ਯੂਨਿਟੀ ਵੈਲਫੇਅਰ ਸੁਸਾਇਟੀ, ਸ਼ਾਹਕੋਟ ਨੇ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇਣ ਦੇ ਵਿਰੋਧ 'ਚ ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਰੋਸ ਧਰਨਾ ਦੇਣ ਉਪਰੰਤ ਕਮੇਟੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੂੰ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੋਰ-ਟੂ-ਡੋਰ ਵੇਸਟ ਕਲੈਕਸ਼ਨ, ਵਾਟਰ ਸਪਲਾਈ, ਸੀਵਰੇਜ਼ ਮੈਨੇਜਮੈਂਟ ਨੂੰ ਪ੍ਰਾਈਵੇਟ ਕੰਪਨੀਆਂ ਰਾਹੀਂ ਵੱਡੇ ਪੱਧਰ ਦੇ ਟੈਂਡਰ ਲਗਵਾਉਣ ਨੂੰ ਕਿਹਾ ਹੈ, ਜੋ ਕਿ ਪੰਜਾਬ ਦੀਆਂ ਸਮੂਹ ਕਾਰਪੋਰੇਸ਼ਨਾਂ ਦੀਆਂ ਕਮੇਟੀਆਂ ਦੇ ਮੁਲਾਜ਼ਮਾਂ ਨਾਲ ਧੱਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤਾਂ 'ਚ ਦਲਿਤ ਸਮਾਜ ਦੀ ਹੋਂਦ ਨੂੰ ਖ਼ਤਮ ਕਰਨ ਦਾ ਯਤਨ ਕਰ ਰਹੀ ਹੈ | ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨ੍ਹਾਂ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤਾਂ 'ਚ ਮੁਲਾਜ਼ਮਾਂ ਦੀ ਘਾਟ ਹੈ, ਉਨ੍ਹਾਂ ਦਾ ਸਰਵੇ ਕਰਵਾ ਕੇ ਹੋਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਨਾ ਕਿ ਮਜ਼ਦੂਰਾਂ ਦਾ ਕੰਮ ਖ਼ਤਮ ਕਰਕੇ ਮਸ਼ੀਨਾਂ ਰਾਹੀਂ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਜਿਹੜੇ ਪੈਸੇ ਕੰਪਨੀਆਂ ਨੂੰ ਦੇਣੇ ਹਨ, ਉਹ ਪੈਸੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵਜੋਂ ਦਿੱਤੇ ਜਾ ਸਕਦੇ ਹਨ | ਜੇਕਰ ਪੰਜਾਬ ਸਰਕਾਰ ਇਹ ਠੇਕਾ ਰੱਦ ਨਹੀਂ ਕਰਦੀ ਤਾਂ ਸਾਰੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ | ਇਸ ਮੌਕੇ ਮਨਦੀਪ ਸਿੰਘ ਕੋਟਲੀ ਕਲਰਕ, ਜਸਕਰਨ ਸਿੰਘ ਜੱਸੀ, ਵਿਨੈ ਸ਼ਰਮਾ, ਇੰਸਪੈਕਟਰ ਨਿਰਦੋਸ਼ ਕੁਮਾਰ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਲਛਮਣ, ਜਗਦੀਸ਼ ਕੁਮਾਰ, ਸੁਨੀਲ ਕੁਮਾਰ, ਰਜਿੰਦਰ, ਅਜੇ, ਸੋਨੂੰ, ਰਾਹੁਲ, ਰਵੀ, ਬੰਨੀ, ਰੋਹਿਤ ਅਤੇ ਸਮੂਹ ਦਫ਼ਤਰੀ ਸਟਾਫ ਤੇ ਸਫ਼ਾਈ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਮਨੂੰ ਦੇਵ ਫੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਮਹਿੰਦਰਾ ਗੱਡੀ ਨੂੰ ਲੱਗੀ ਭਿਆਨਕ ਅੱਗ, ਜਾਨੀ ਮਾਲੀ ਨੁਕਸਾਨ ਦਾ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।