14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੈੱ੍ਰਡ ਦੇ ਚੂਰੇ ਨਾਲ ਭਰੀ ਗੱਡੀ ਨੂੰ ਲੱਗੀ ਅੱਗ <br/>

ਅੱਗ ਦੀਆਂ ਲਪਟਾਂ ਵਿਚ ਘਿਰੀ ਗੱਡੀ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 21-09-2025
ਗੁਰਾਇਆ, 20 ਸਤੰਬਰ (ਬਲਵਿੰਦਰ ਸਿੰਘ,ਚਰਨਜੀਤ ਸਿੰਘ ਦੁਸਾਂਝ)-ਇੱਥੇ ਹਾਈਵੇਅ 'ਤੇ ਬੈੱ੍ਰਡ ਦੇ ਚੂਰੇ ਨਾਲ ਭਰੀ ਇਕ ਗੱਡੀ ਨੂੰ ਅੱਗ ਲੱਗ ਗਈ | ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਟਰੱਕ ਚਾਲਕ ਡਰਾਈਵਰ ਸੰਦੀਪ ਨੇ ਦੱਸਿਆ ਕਿ ਉਹ ਗੱਡੀ ਲੈ ਕੇ ਕਪੂਰਥਲਾ ਤੋਂ ਅੰਬਾਲਾ ਵੱਲ ਨੂੰ ਜਾ ਰਿਹਾ ਸੀ ਕਿ ਆਰ ਸੀ ਪਲਾਜ਼ਾ ਦੇ ਕੋਲ ਗੱਡੀ ਵਿਚੋਂ ਟਿੱਕ ਟਿੱਕ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ | ਬਾਅਦ ਵਿਚ ਅੱਗ ਦੇ ਚੰਗਿਆੜੇ ਨਿਕਲਣ ਲੱਗ ਪਏ | ਪਰ ਮੈਂ ਹਾਈਵੇ 'ਤੇ ਗੱਡੀ ਨਹੀਂ ਰੋਕ ਸਕਿਆ ਜਦੋਂ ਗੱਡੀ ਨੂੰ ਜ਼ਿਆਦਾ ਅੱਗ ਲੱਗ ਗਈ ਤੇ ਗੱਡੀ ਓਵਰ ਕੰਟਰੋਲ ਹੋ ਕੇ ਹਾਈਵੇ ਦੇ ਤੀਸਰੀ ਲਾਈਨ 'ਚ ਆ ਕੇ ਸੀਵਰੇਜ ਦੀ ਪੁਲੀ ਵਿਚ ਜਾ ਵੱਜੀ | ਉਦੋਂ ਤਕ ਗੱਡੀ ਪੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਗਈ ਸੀ | ਜਾਣਕਾਰੀ ਅਨੁਸਾਰ ਗੱਡੀ ਵਿਚ ਬੈੱ੍ਰਡ ਦਾ ਚੂਰਾ ਲੱਦਿਆ ਹੋਇਆ ਸੀ, ਅੱਗ ਭਿਆਨਕ ਸੀ | ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ | ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਥਾਣੇਦਾਰ ਸਰਬਜੀਤ ਨੇ ਦੱਸਿਆ ਕਿ ਸਾਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |

ਪਿਛਲੀ ਖ਼ਬਰ ਲੋਹੀਆਂ ਦੇ 'ਦਸਮੇਸ਼ ਪਾਰਕ' 'ਚ 'ਰਾਮ ਲੀਲ੍ਹਾ ਦਾ ਮੰਚਨ' 23 ਤੋਂ <br/> ਅਗਲੀ ਖ਼ਬਰ ਨੂਰਮਹਿਲ ਦੇ ਨਿੱਜੀ ਸਕੂਲ ਅੱਗੇ ਮਾਪਿਆਂ ਵਲੋਂ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।