21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਨਿਗਮ ਵਲੋਂ ਘਟੀਆ ਸੜਕ ਮਾਮਲੇ 'ਚ ਠੇਕੇਦਾਰ ਨੂੰ ਦੂਜਾ ਨੋਟਿਸ ਜਾਰੀ <br/>

ਗੀਤਾ ਮੰਦਿਰ ਮਾਡਲ ਟਾਊਨ ਦੇ ਨਾਲ ਬਣਾਈ ਗਈ ਨਵੀਂ ਸੜਕ | ਤਸਵੀਰ: ਜੀ. ਪੀ. ਸਿੰਘ <br/> 22-09-2025
ਜਲੰਧਰ, 21 ਸਤੰਬਰ (ਸ਼ਿਵ)-ਭਾਜਪਾ ਆਗੂ ਪ੍ਰਦੀਪ ਖੁੱਲਰ ਦੀ ਅਗਵਾਈ 'ਚ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਤਿੰਨ ਕਿੱਲੋਮੀਟਰ ਘਟੀਆ ਸੜਕ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਨੂੰ ਹੁਣ ਕਾਰਵਾਈ ਕਰਨੀ ਪਈ ਹੈ ਤੇ ਇਸ ਮਾਮਲੇ ਵਿਚ ਠੇਕੇਦਾਰ ਨੂੰ ਦੂਜਾ ਨੋਟਿਸ ਜਾਰੀ ਕੀਤਾ ਗਿਆ ਹੈ | ਨਿਗਮ ਨੇ ਠੇਕੇਦਾਰ ਨੂੰ ਇਸ ਤੋਂ ਪਹਿਲਾਂ ਵੀ ਸ਼ਿਕਾਇਤ ਆਉਣ 'ਤੇ ਨੋਟਿਸ ਜਾਰੀ ਕੀਤਾ ਸੀ ਤਾਂ ਉਸ ਵੇਲੇ ਸੜਕ ਦੀ ਮੁਰੰਮਤ ਕਰ ਦਿੱਤੀ ਗਈ ਸੀ, ਪਰ ਇਹ ਸੜਕ ਦੁਬਾਰਾ ਟੁੱਟ ਗਈ ਸੀ | ਜਦੋਂ ਇਹ ਸੜਕ ਕਾਫ਼ੀ ਟੁੱਟ ਗਈ ਸੀ ਤਾਂ ਮੇਅਰ ਵਨੀਤ ਧੀਰ ਵਲੋਂ ਠੇਕੇਦਾਰ ਦੀ ਅਦਾਇਗੀ ਰੋਕਣ ਦੀ ਹਦਾਇਤ ਦਿੱਤੀ ਗਈ ਸੀ | ਅਜੇ ਤੱਕ ਇਸ ਸੜਕ ਬਾਰੇ ਕਈ ਸ਼ਿਕਾਇਤਾਂ ਆਉਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਭਾਜਪਾ ਨੇ ਇਸ ਨੂੰ ਮੁੱਖ ਤੌਰ 'ਤੇ ਮੁੱਦਾ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਤਾਂ ਇਸ ਦੀ ਕਾਫ਼ੀ ਚਰਚਾ ਹੋਈ ਸੀ | ਉਂਜ ਇਸ ਸੜਕ ਦੇ ਬਣਦੇ ਸਾਰ ਹੀ ਬਜਰੀ ਲੁੱਕ ਉੱਖੜਨ ਦੀ ਸ਼ਿਕਾਇਤ ਆਈ ਸੀ ਤਾਂ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਵਲੋਂ ਇਸ ਦੇ ਨਮੂਨੇ ਲੈ ਕੇ ਜਾਂਚ ਕੀਤੀ ਗਈ ਸੀ, ਪਰ ਇਹ ਮਾਮਲਾ ਦੱਬ ਗਿਆ ਸੀ | ਉੱਧਰ ਬੀ. ਐਂਡ. ਆਰ. ਵਿਭਾਗ ਦੇ ਐੱਸ. ਈ. ਇੰਜ. ਰਜਨੀਸ਼ ਡੋਗਰਾ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਉਹ ਦੁਬਾਰਾ ਜਾਂਚ ਕਰਨਗੇ ਤੇ ਜੇਕਰ ਇਸ ਦੀ ਸਹੀ ਮੁਰੰਮਤ ਨਾ ਹੋਈ ਤਾਂ ਠੇਕੇਦਾਰ ਨੂੰ ਤੀਜਾ ਨੋਟਿਸ ਦੇ ਕੇ ਕਾਰਵਾਈ ਕੀਤੀ ਜਾਵੇਗੀ | ਚੇਤੇ ਰਹੇ ਕਿ 97 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਇਹ ਹਾਲ ਸੀ ਕਿ ਇਹ ਤਿੰਨ ਮਹੀਨੇ ਹੀ ਕੱਟ ਨਹੀਂ ਸਕੀ ਸੀ ਜਦਕਿ ਸੜਕਾਂ ਦੀ ਮਿਆਦ ਸਾਲਾਂ ਵਿਚ ਹੁੰਦੀ ਹੈ | ਉਕਤ ਘਟੀਆ ਸੜਕ ਦਾ ਮਾਮਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਜਦੋਂ ਇਹ ਸੜਕ ਬਣਾਈ ਗਈ ਸੀ ਤਾਂ ਉਸ ਵੇਲੇ ਹੀ ਇਸ ਦੇ ਉੱਖੜਨ ਦਾ ਮੁੱਦਾ ਪ੍ਰਦੀਪ ਖੁੱਲਰ ਨੇ ਉਠਾਇਆ ਸੀ ਤਾਂ ਇਸ ਨੂੰ ਲੈ ਕੇ ਉਨ੍ਹਾਂ ਨੇ ਦੁਬਾਰਾ ਨਿਗਮ ਵਿਚ ਰੋਸ ਪ੍ਰਦਰਸ਼ਨ ਕਰਕੇ ਕਾਰਵਾਈ

ਪਿਛਲੀ ਖ਼ਬਰ ਪਾਈਪਾਂ ਪਾਉਣ ਲਈ ਤੋੜੀਆਂ ਸੜਕਾਂ ਦੀ ਹੋਵੇਗੀ ਮੁਰੰਮਤ <br/> ਅਗਲੀ ਖ਼ਬਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਉਤਸਵ ਕਮੇਟੀ ਦੇ ਆਗੂਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।