ਜਲੰਧਰ, 15 ਅਕਤੂਬਰ (ਸ਼ਿਵ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਕਲ ਜਲੰਧਰ ਦੇ ਪੈਨਸ਼ਨਰਾਂ ਨੇ ਸ਼ਕਤੀ ਸਦਨ ਜਲੰਧਰ ਵਿਖੇ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੇ ਅਨੁਸਾਰ ਆਪਣੀਆਂ ਮੰਗਾਂ ਦੇ ਸਬੰਧ ਵਿਚ ਸਰਕਲ ਪ੍ਰਧਾਨ ਸ਼ਿਰੀ ਰਾਮ ਜਗੀ ਦੀ ਪ੍ਰਧਾਨਗੀ ਹੇਠ ਸਰਕਲ ਪੱਧਰ ਦਾ ਧਰਨਾ ਦਿੱਤਾ ਗਿਆ¢ ਧਰਨੇ ਵਿਚ ਕੈਂਟ ਡਵੀਜ਼ਨ , ਮਾਡਲ ਟਾਊਨ ਡਵੀਜ਼ਨ, ਪੂਰਬ ਮੰਡਲ, ਪੱਛਮ ਮੰਡਲ ਅਤੇ ਫਗਵਾੜਾ ਮੰਡਲ ਦੇ ਸੈਂਕੜੇ ਪੈਨਸ਼ਨਰਾਂ ਤੋਂ ਇਲਾਵਾ ਪੰਜਾਬ ਦੇ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਤੇ ਜਥੇਬੰਦਕ ਸਕੱਤਰ ਜ਼ੈਲ ਸਿੰਘ ਉਚੇਚੇ ਤÏਰ 'ਤੇ ਪਹੁੰਚੇ¢ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ, ਮੀਟਿੰਗਾਂ ਨਾ ਦੇਣ ਅਤੇ ਮੀਟਿੰਗਾਂ ਦੇ ਕੇ ਮੁੱਕਰ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ¢ ਆਗੂਆਂ ਨੇ ਕਿਹਾ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਮੰਗਾਂ ਮਸਲਿਆਂ ਦਾ ਹੱਲ ਨਾ ਕੀਤਾ ਤਾਂ 7 ਨਵੰਬਰ ਨੂੰ ਪਟਿਆਲਾ ਮੁੱਖ ਦਫਤਰ ਅੱਗੇ ਪੰਜਾਬ ਪੱਧਰ ਦਾ ਧਰਨਾ ਦਿੱਤਾ ਜਾਵੇਗਾ ਤੇ 16 ਨਵੰਬਰ ਨੂੰ ਸੰਗਰੂਰ ਵਿਖੇ ਪੰਜਾਬ ਪੱਧਰ ਦੀ ਮਹਾ ਰੈਲੀ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ¢ ਸੂਬਾ ਆਗੂ ਧਨਵੰਤ ਸਿੰਘ ਭੱਠਲ,ਜ਼ੈਲ ਸਿੰਘ, ਸਰਕਲ ਆਗੂ ਪ੍ਰੇਮ ਲਾਲ,ਥੋੜੂ ਰਾਮ, ਸੁਰਿੰਦਰ ਸਿੰਘ, ਜੋਗਿੰਦਰ ਪਾਲ, ਅਵਤਾਰ ਸਿੰਘ, ਡਵੀਜ਼ਨਾਂ ਦੇ ਆਗੂ ਬਾਲ ਕ੍ਰਿਸ਼ਨ, ਸੁਸ਼ੀਲ ਕੁਮਾਰ,ਹੰਸ ਰਾਜ,ਧਨੀ ਰਾਮ, ਬਲਵਿੰਦਰ ਕੁਮਾਰ ਅਤੇ ਕਈ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ¢ ਬਾਅਦ ਵਿਚ ਐਸੋਸੀਏਸ਼ਨ ਦੇ ਆਗੂਆਂ ਨੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ |