27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸੀ. ਟੀ. ਗਰੁੱਪ ਨੇ ਕੀਤੀ ਪੀ. ਟੀ. ਟੂ. ਨਾਰਥ ਜ਼ੋਨ ਯੂਥ ਫੈਸਟੀਵਲ ਦੀ ਮੇਜ਼ਬਾਨੀ <br/>

ਸੀ. ਟੀ. ਗਰੁੱਪ ਵਿਖੇ ਕਰਵਾਏ ਜਾ ਰਹੇ ਪੀ. ਟੀ. ਯੂ. ਨਾਰਥ ਜ਼ੋਨ ਯੂਥ ਫੈਸਟੀਵਲ ਦੀ ਸ਼ੁਰੂਆਤ ਮੌਕੇ ਚਰਨਜੀਤ ਸਿੰਘ ਚੰਨੀ, ਡਾ. ਜਸਪ੍ਰੀਤ ਕੌਰ, ਸ੍ਰੀ ਸੁਮੀਰ ਸ਼ਰਮਾ, ਡਾ. ਮਨਬੀਰ ਸਿੰਘ, ਹਰਪ੍ਰੀਤ ਸਿੰਘ ਤੇ ਹੋਰ | ਤਸਵੀਰਾਂ ਜੀ. ਪੀ. ਸਿੰਘ <br/> 16-10-2025
ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਆਈ. ਕੇ. ਜੀ. ਪੰਜਾਬ ਟੈਕਨਿਕਲ ਯੂਨੀਵਰਸਿਟੀ ਵੱਲੋਂ ਨਾਰਥ ਜ਼ੋਨ ਯੂਥ ਫੈਸਟੀਵਲ 2025 ਦੀ ਸ਼ੁਰੂਆਤ ਵੱਡੇ ਉਤਸ਼ਾਹ ਅਤੇ ਰੰਗਾਰੰਗ ਢੰਗ ਨਾਲ ਜਾਲੰਧਰ ਦੇ ਸ਼ਾਹਪੁਰ ਕੈਂਪਸ ਸਥਿਤ ਸੀ.ਟੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਸਰਦਾਰਨੀ ਮਨਜੀਤ ਕÏਰ ਆਡੀਟੋਰੀਅਮ 'ਚ ਹੋਈ ¢ ਇਹ ਦੋ ਦਿਨਾਂ ਦਾ ਸੱਭਿਆਚਾਰਕ ਮੇਲਾ 'ਰੰਗਲਾ ਪੰਜਾਬ ਤੇ ਵਿਕਸਿਤ ਭਾਰਤ 2047' ਥੀਮ 'ਤੇ ਆਧਾਰਿਤ ਹੈ, ਜਿਸ 'ਚ ਪੰਜਾਬ ਭਰ ਤੋਂ 19 ਤੋਂ ਵੱਧ ਟੀਮਾਂ ਨੇ ਭਾਗ ਲਿਆ ¢ਇਸ ਮੌਕੇ ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕÏਰ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਾਨਿਕਾ ਚੰਨੀ, ਐਗਜ਼ਿਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਤੇ ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪ੍ਰੋਗਰਾਮ ਵਿਚ ਡਾ. ਜਸਪ੍ਰੀਤ ਕÏਰ (ਜ਼ਿਲ੍ਹਾ ਭਾਸ਼ਾ ਅਧਿਕਾਰੀ) ਤੇ ਸੁਮੀਰ ਸ਼ਰਮਾ (ਸਹਾਇਕ ਡਾਇਰੈਕਟਰ, ਯੂਥ ਅਫੇਅਰਜ਼ ਐਂਡ ਸਪੋਰਟਸ, ਆਈ.ਕੇ. ਗੁਜਰਾਲ ਪੰਜਾਬ ਟੈਕਨਿਕਲ ਯੂਨੀਵਰਸਿਟੀ, ਜਾਲੰਧਰ) ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ | ਪਹਿਲੇ ਦਿਨ ਵਿਦਿਆਰਥੀਆਂ ਨੇ ਭੰਗੜਾ, ਮਿਮਿਕਰੀ, ਇੱਕਾਂਕੀ ਨਾਟਕ, ਗੀਤ ਗਾਇਨ, ਅÏਨ-ਦ-ਸਪਾਟ ਫੋਟੋਗ੍ਰਾਫੀ, ਪੇਂਟਿੰਗ, ਨਿਬੰਧ ਲਿਖਣ, ਕਵਿਤਾ ਪਾਠ ਅਤੇ ਹੋਰ ਕਈ ਫਾਈਨ ਆਰਟਸ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ¢ ਇਸ ਮÏਕੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਮਾਣ ਦਾ ਪਲ ਹੈ ਕਿ ਪੰਜਾਬ ਦਾ ਨÏਜਵਾਨ ਵਰਗ ਕਲਾ, ਸਭਿਆਚਾਰ ਅਤੇ ਏਕਤਾ ਦਾ ਜਸ਼ਨ ਮਨਾਉਣ ਲਈ ਇਕੱਠਾ ਹੋਇਆ ਹੈ ¢ ਡਾ. ਮਨਬੀਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾਰਥ ਜ਼ੋਨ ਯੂਥ ਫੈਸਟੀਵਲ ਸਿਰਫ਼ ਇਕ ਪ੍ਰੋਗਰਾਮ ਨਹੀਂ, ਇਕ ਭਾਵਨਾ ਹੈ ਜੋ ਨÏਜਵਾਨਾਂ ਦੇ ਮਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ |

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਜਲੰਧਰ 'ਚ 'ਵਾਲ ਮੈਗਜ਼ੀਨ' ਦਾ ਤੀਸਰਾ ਅੰਕ ਜਾਰੀ <br/> ਅਗਲੀ ਖ਼ਬਰ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਭਾਂਡੇ, ਟੂਟੀਆਂ ਅਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।