27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਭਾਂਡੇ, ਟੂਟੀਆਂ ਅਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ <br/>

ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਲੋਂ ਖਿਲਾਰਿਆ ਗਿਆ ਸਾਮਾਨ | ਤਸਵੀਰ : ਮੁਨੀਸ਼ <br/> 16-10-2025
ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ) - ਪੀ.ਪੀ.ਆਰ. ਮਾਲ ਨੇੜੇ ਮੁੱਹਲਾ ਰਿਸ਼ੀ ਨਗਰ ਨਗਰ ਦੀ ਇਕ ਤਾਲਾਬੰਦ ਕੋਠੀ ਨੂੰ ਨਿਸ਼ਾਨਾ ਬਣਾ ਕੇ ਕਿਸੇ ਨੇ ਭਾਂਡੇ, ਟੂਟੀਆਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਵਾਰਦਾਤ ਸਬੰਧੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕੁਲਜੀਤ ਸਿੰਘ ਵਾਸੀ ਦਸ਼ਮੇਸ਼ ਨਗਰ, ਰਾਮਾ ਮੰਡੀ, ਜਲੰਧਰ ਨੇ ਦੱਸਿਆ ਕਿ ਕੋਠੀ ਦੇ ਮਾਲਕ ਉਸ ਦੇ ਸਹੁਰੇ ਹਨ, ਜੋ ਵਿਦੇਸ਼ 'ਚ ਰਹਿੰਦੇ ਹਨ | ਆਪਣੇ ਸਹੁਰੇ ਪਰਿਵਾਰ ਦੀ ਗ਼ੈਰ ਮੌਜੂਦਗੀ 'ਚ ਉਹ ਕੋਠੀ ਦੀ ਦੇਖ-ਭਾਲ ਕਰਨ ਲਈ ਅਕਸਰ ਆਉਂਦਾ ਰਹਿੰਦਾ ਹੈ | 11 ਅਕਤੂਬਰ ਨੂੰ ਜਦੋਂ ਉਹ ਕੋਠੀ ਦੀ ਸਫ਼ਾਈ ਕਰਵਾਉਣ ਲਈ ਆਇਆ, ਤਾਂ ਉਸ ਨੇ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿੰਡਿਆ ਹੋਇਆ ਹੈ | ਜਦੋਂ ਉਸ ਨੇ ਜਾਂਚ ਕੀਤੀ ਤਾਂ ਘਰ 'ਚ ਪਏ ਪਿੱਤਲ ਅਤੇ ਤਾਂਬੇ ਦੇ ਭਾਂਡੇ, ਇਨਵਰਟਰ, ਬਾਥਰੂਮਾਂ 'ਚ ਲੱਗੀਆਂ ਕੀਮਤੀ ਟੂਟੀਆਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ | ਜਾਂਚ ਕਰਨ 'ਤੇ ਪਤਾ ਲੱਗਾ ਕਿ ਕੋਈ ਵਿਅਕਤੀ ਚਾਰਦਵਾਰੀ ਨੂੰ ਟੱਪ ਕੇ ਕੋਠੀ ਅੰਦਰ ਆਇਆ, ਜਿਸ ਨੇ ਖ਼ਿੜਕੀ ਦੀ ਗਰਿਲ ਤੋੜੀ ਅਤੇ ਕਮਰਿਆਂ ਅੰਦਰ ਦਾਖ਼ਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਮਿਲੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸੀ. ਟੀ. ਗਰੁੱਪ ਨੇ ਕੀਤੀ ਪੀ. ਟੀ. ਟੂ. ਨਾਰਥ ਜ਼ੋਨ ਯੂਥ ਫੈਸਟੀਵਲ ਦੀ ਮੇਜ਼ਬਾਨੀ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਅਤੇ ਅਮਰੀਕਨ ਓਨਕੋਲੋਜੀ ਇੰਸਟੀਚਿਊਟ ਨੇ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਾਗਮ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।