10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੈਨਸ਼ਨਰਾਂ ਨੇ ਮੀਟਿੰਗ 'ਚ ਮੁਸ਼ਕਿਲਾਂ ਸੰਬੰਧੀ ਕੀਤੀਆਂ ਵਿਚਾਰਾਂ <br/>

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਹਾਜ਼ਰ ਸਮੂਹ ਪੈਨਸ਼ਨਰਜ਼ | ਅਜੀਤ ਤਸਵੀਰ <br/> 17-10-2025
ਜਲੰਧਰ, 16 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਸਭ ਤੋਂ ਪਹਿਲਾਂ ਵਿਛੋੜਾ ਦੇ ਗਏ ਪੈਨਸ਼ਨਰ ਸਾਥੀਆਂ ਹਰਭਜਨ ਸਿੰਘ ਸੀ.ਐਚ.ਟੀ., ਬਲਬੀਰ ਸਿੰਘ ਕੋਮਲ ਟਾਊਨ ਪਲੈਨਰ, ਅਮਰ ਸਿੰਘ ਡਰਾਇੰਗ ਟੀਚਰ ਅਤੇ ਸੁਖਬੀਰ ਸਿੰਘ ਦੇ ਵਿਛੋੜੇ 'ਤੇ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਤੋਂ ਲਟਕਦੀਆਂ ਮੰਗਾਂ 'ਤੇ ਵਿਚਾਰ ਕੀਤਾ ਗਿਆ | ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕਰੇ ਅਤੇ 2.59 ਦਾ ਗੁਣਾਂਕ ਵੀ ਦੇਣ ਦੀ ਕ੍ਰਿਪਾਲਤਾ ਕਰੇ | ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ | ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਲੰਧਰ ਦੇ ਪੈਨਸ਼ਨਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਕੀਤੀ ਜਾ ਰਹੀ ਸੰਗਰੂਰ ਵਿਖੇ ਰੈਲੀ ਵੱਡੀ ਗਿਣਤੀ ਵਿਚ ਭਾਗ ਲੈਣਗੇ | ਪਿਆਰਾ ਸਿੰਘ ਨੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਲਾਈਫ਼ ਟਾਈਮ ਏਰੀਅਰ ਦੇ ਨੌਮੀਨੇਸ਼ਨ ਫਾਰਮ ਬੈਂਕਾਂ ਨੂੰ ਹਰ ਹਾਲਤ ਵਿਚ ਭਰ ਕੇ ਦੇਣ ਤਾਂ ਕਿ ਪੈਨਸ਼ਨਰ ਦੇ ਵਿਛੋੜਾ ਦੇ ਜਾਣ ਬਾਅਦ ਬਕਾਇਆ ਆਦਿ ਪ੍ਰਾਪਤ ਕਰਨ ਵਿਚ ਮੁਸ਼ਕਿਲ ਨਾ ਆਵੇ | ਪੈਨਸ਼ਨਰ ਹਰ ਵੀਰਵਾਰ ਵਿਰਸਾ ਵਿਹਾਰ (ਨੇੜਾ ਵੱਡਾ ਡਾਕਖਾਨਾ) ਤੋਂ ਨੌਮੀਨੇਸ਼ਨ ਫਾਰਮ ਪ੍ਰਾਪਤ ਕਰ ਸਕਦੇ ਹਨ | ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰ ਫਾਰਮ ਭਰ ਕੇ ਦੇਣਗੇ | ਪੈਨਸ਼ਨਰ ਆਪਣੀ ਬੈਂਕ ਦੀ ਕਾਪੀ ਅਤੇ ਪੀ.ਪੀ.ਓ. ਨੰਬਰ ਲਿਆਉਣ ਦੀ ਕ੍ਰਿਪਾਲਤਾ ਕਰਨ | ਇਹ ਫਾਰਮ ਭਰਨਾ ਅਤਿ ਜ਼ਰੂਰੀ ਹੈ | ਮਾਸਟਰ ਮਨੋਹਰ ਲਾਲ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਸਾਲ ਦਾ ਪੈਨਸ਼ਨਰ ਡੇਅ 12 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਵਿਰਸਾ ਵਿਹਾਰ ਦੇ ਓਪਨ ਏਅਰ ਥੀਏਟਰ ਵਿਖੇ ਮਨਾਇਆ ਜਾਵੇਗਾ | ਮੀਟਿੰਗ ਵਿਚ ਜਸਪਾਲ ਸਿੰਘ ਕਰਤਾਰਪੁਰ, ਪਿ੍ੰਸੀਪਲ ਕਸ਼ਮੀਰੀ ਲਾਲ, ਜੋਗਿੰਦਰ ਸਿੰਘ ਬਿਜਲੀ ਬੋਰਡ, ਅਵਤਾਰ ਸਿੰਘ ਕਾਨੂੰਨਗੋ, ਚਰਨ ਮਸੀਹ, ਕੈਸ਼ੀਅਰ ਰਮੇਸ਼ ਚੰਦਰ ਆਦਿ ਨੇ ਹਿੱਸਾ ਲਿਆ |

ਪਿਛਲੀ ਖ਼ਬਰ ਪਠਾਨਕੋਟ ਚੌਕ 'ਚ ਹੋਈ ਲੜਾਈ ਤੋਂ ਬਾਅਦ ਥਾਣਾ 8 ਦੇ ਬਾਹਰ ਹੋਇਆ ਹੰਗਾਮਾ ਅਗਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਬੰਧ ਹੇਠ ਚੱਲ ਰਹੇ ਸਿਲਾਈ ਸੈਂਟਰ 'ਚੋਂ ਪਾਸ ਸਿਖਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।